RNI NEWS :- ਸਿੱਖ ਤਾਲਮੇਲ ਕਮੇਟੀ ਵੱਲੋਂਸੰਤ ਸਤਵਿੰਦਰ ਹੀਰਾ ਨੂੰ ਸਨਮਾਨਿਤ ਕੀਤਾ ਜਾਵੇਗਾ

RNI NEWS :- ਸਿੱਖ ਤਾਲਮੇਲ ਕਮੇਟੀ ਵੱਲੋਂਸੰਤ ਸਤਵਿੰਦਰ ਹੀਰਾ ਨੂੰ ਸਨਮਾਨਿਤ ਕੀਤਾ ਜਾਵੇਗਾ

ਜਲੰਧਰ 17 ਅਗਸਤ (ਜਸਵਿੰਦਰ ਬੱਲ)

ਸਿੱਖ ਤਾਲਮੇਲ ਕਮੇਟੀ ਵੱਲੋਂ ਆਲ ੲਿੰਡਆ ਆਦਿ ਧਰਮ ਮਿਸ਼ਨ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਨੂੰ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਹ ਜਾਣਕਾਰੀ ਦਿੰਦੇ ਹੋਏ ਸਿੱਖ ਤਾਲਮੇਲ ਕਮੇਟੀ ਦੇ ਪ੍ਰਧਾਨ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪੀ੍ਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਦੀ ਸਰਕਾਰ ਵੱਲੋਂ ਗੁਰੂ ਰਵਿਦਾਸ ਜੀ ਦੇ ਇਤਿਹਾਸਕ ਮੰਦਰ ਨੂੰ ਢਾਹੇ ਜਾਣ ਦਾ ਡੱਟਕੇ ਵਿਰੋਧ ਕੀਤਾ ਹੈ। ਸੰਤ ਸਤਵਿੰਦਰ ਹੀਰਾ ਤਕਰੀਬਨ ਡੇਢ ਮਹੀਨੇ ਤੋਂ ਦਿੱਲੀ ਵਿੱਖੇ ਧਰਨਾ ਲਾ ਕੇ ਬੈਠੇ ਸਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਭਾਰੀ ਵਿਰੋਧ ਕੀਤਾ ਉਸ ਦਿਨ ਸੰਤ ਸਤਵਿੰਦਰ ਹੀਰਾ ਅਤੇ ਉਨ੍ਹਾਂ ਦੇ ਸਾਥੀਆਂ ਭਾਰੀ ਵਿਰੋਧ ਕਰਕੇ ਗ੍ਰਿਫਤਾਰੀਆਂ ਦਿਤੀਆਂ। ਸੰਤ ਸਤਵਿੰਦਰ ਹੀਰਾ ਵੱਲੋਂ ਕੀਤੇ ਗਏ ਸੰਘਰਸ਼ ਦੇ ਸਨਮੁੱਖ ਸਿੱਖ ਤਾਲਮੇਲ ਕਮੇਟੀ ਉਨ੍ਹਾਂ ਤੋਂ ਸਮਾਂ ਲੈ ਕੇ ਸੰਤ ਸਤਵਿੰਦਰ ਹੀਰਾ ਨੂੰ ਜਲਦੀ ਸਨਮਾਨਿਤ ਕਰੇਗੀ। ਸ੍ਰੀ ਗੁਰੂ ਰਵਿਦਾਸ ਜੀ ਸਿੱਖ ਕੌਮ ਲਈ ਵੀ ਬਹੁਤ ਸਤਿਕਾਰਯੋਗ ਧਾਰਮਿਕ ਸ਼ਖਸੀਅਤ ਹਨ ਉਨ੍ਹਾਂ ਦੀ ਬਾਣੀ ਸ੍ਰੀ ਗੁਰੂ ਸਾਹਿਬ ਜੀ ਵਿਚ ਦਰਜ਼ ਹੈ ਅਤੇ ਹਰ ਸਿੱਖ ਦਾ ਸਿਰ ਉਨ੍ਹਾਂ ਲਈ ਝੁਕਦਾ ਹੈ ਇਸ ਨੂੰ ਦੇਖਦੇ ਹੋਏ 13 ਅਗਸਤ ਨੂੰ ਪੰਜਾਬ ਬੰਦ ਦੌਰਾਨ ਸਿੱਖ ਤਾਲਮੇਲ ਕਮੇਟੀ ਵੱਲੋਂ ਵੀ ਵੱਖ-ਵੱਖ ਥਾਵਾਂ ‘ਤੇ ਰੋਸ ਜ਼ਾਹਰ ਕੀਤਾ ਗਿਆ। ਇਸ ਮੌਕੇ ‘ਤੇ ਗੁਰਜੀਤ ਸਿੰਘ ਸਤਨਾਮੀਆ, ਹਰਪੀ੍ਤ ਸਿੰਘ, ਰੋਬਿਨ, ਜਤਿੰਦਰ ਪਾਲ ਸਿੰਘ ਮਝੈਲ, ਵਿੱਕੀ ਖਾਲਸਾ, ਬਲਦੇਵ ਸਿੰਘ ਮਿੱਠੂ ਬਸਤੀ, ਗੁਰਦੀਪ ਸਿੰਘ ਲੱਕੀ, ਤਜਿੰਦਰ ਸਿੰਘ ਸੰਤ ਨਗਰ, ਅਮਨਦੀਪ ਸਿੰਘ ਬੱਗਾ, ਪ੍ਭਜੋਤ ਸਿੰਘ ਪਾਲੀ ਚੱਢਾ, ਅਰਵਿੰਦਰ ਪਾਲ ਸਿੰਘ, ਪਰਜਿੰਦਰ ਸਿੰਘ, ਜਤਿੰਦਰ ਸਿੰਘ ਕੋਹਲੀ, ਭੁਪਿੰਦਰ ਸਿੰਘ ਬੜਿੰਗ, ਹਰਜੀਤ ਸਿੰਘ, ਬਾਬਾ ਹਰਪੀ੍ਤ ਸਿੰਘ, ਸੋਨੂੰ, ਸਰਬਜੀਤ ਸਿੰਘ ਕਾਲੜਾ, ਲਖਬੀਰ ਸਿੰਘ ਲੱਕੀ, ਬਲਜੀਤ ਸਿੰਘ ਸ਼ੰਟੀ, ਆਦਿ ਹਾਜ਼ਰ ਸਨ। ਸਿੱਖ ਤਾਲਮੇਲ ਕਮੇਟੀ ਦੇ ਇਸ ਫੈਸਲੇ ਦਾ ਸਮਾਜ ਬਚਾਓ ਮੋਰਚਾ, ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਨਵਾਂਸ਼ਹਿਰ, ਡਾ. ਭੀਮ ਰਾਓ ਅੰਬੇਡਕਰ ਕਮੇਟੀ ਮਲੋਟ, ਸ੍ਰੀ ਗੁਰੂ ਰਵਿਦਾਸ ਪ੍ਰਚਾਰ ਮੰਡਲੀ ਪਾਤੜਾਂ ਅਤੇ ਆਲ ਇੰਡੀਆ ਆਦਿ ਧਰਮ ਮਿਸ਼ਨ ਦੇ ਵੱਖ-ਵੱਖ ਯੂਨਿਟਾਂ ਵੱਲੋਂ ਸਵਾਗਤ ਕੀਤਾ ਗਿਆ ਹੈ ਅਤੇ ਸਿੱਖ ਤਾਲਮੇਲ ਕਮੇਟੀ ਦਾ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ ਗਿਆ ਹੈ।

Leave a Reply

Your email address will not be published. Required fields are marked *