RNI NEWS-ਸੁਪਰ ਸਟਾਰ ਗਾਇਕ ਸੁਖਵਿੰਦਰ ਪੰਛੀ ” ਯਾਰੀਆਂ, ਗੀਤ ਦੇ ਨਾਲ ‌ਜਲਦੀ ਹੀ ਸਰੋਤਿਆਂ ਦੇ ਰੂਬਰੂ ਹੋਵੇਗਾ


RNI NEWS-ਸੁਪਰ ਸਟਾਰ ਗਾਇਕ ਸੁਖਵਿੰਦਰ ਪੰਛੀ ” ਯਾਰੀਆਂ, ਗੀਤ ਦੇ ਨਾਲ ‌ਜਲਦੀ ਹੀ ਸਰੋਤਿਆਂ ਦੇ ਰੂਬਰੂ ਹੋਵੇਗਾ

ਬਲਦੇਵ ਰਾਹੀ ਭੋਗਪੁਰ

ਪੰਜਾਬੀ ਸੰਗੀਤ ਜਗਤ ਦਾ ਮਾਣਮੱਤਾ, ਸੁਪਰ ਸਟਾਰ ਗਾਇਕ ਸੁਖਵਿੰਦਰ ਪੰਛੀ, ਜਿਸ ਨੇ ਪੰਜਾਬੀ ਸਰੋਤਿਆਂ ਨੂੰ ਤਕਰੀਬਨ ਪੰਜ ਸੌ ਤੋਂ ਉਪਰ ਮਿਆਰੀ ਤੇ ਸੱਭਿਆਚਾਰਕ ਗੀਤ ਗਾ ਕੇ ਸਾਰਿਆਂ‌ ਦੇ ਦਿਲਾਂ ਤੇ ਰਾਜ ਕੀਤਾ ਹੈ। ਉਸ ਦੇ ਸਦਾ ਬਹਾਰ ਹਿੱਟ ਗੀਤਾਂ ਵਿੱਚੋਂ ਛੱਲੇ ਮੁੰਦੀਆਂ, ਸਾਡੀ ਮੁੰਦਰੀ ਸੱਜਣਾ, ਮੁੰਡਾ ਦਿੱਲ ਦਾ ਨਹੀਂ ਮਾੜਾ, ਨਿੱਕੀ ਜਿਹੀ ਗੱਲ, ਹੁਣ ਤੈਨੂੰ ਚੰਗਾ ਨਹੀਂ ਲੱਗਦਾ ਮੈਂ, ਸ਼ਾਹਾਂ ਦੀਏ ਕੁੜੀਏ, ਦਿੱਲੀ ਦੇ ਹਵਾਈ ਅੱਡੇ ਤੇ, ਨਾਕੇ ਤੇ ਰੋਹਬ ਸਿਪਾਹੀ ਦਾ, ਤੇ ਮਿਰਜ਼ਾ ਗਾ ਕੇ ਇੱਕ ਇਤਿਹਾਸ ਸਿਰਜਿਆ ਹੈ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਪਿੱਠਵਰਤੀ ਗਾਇਕ ਤੌਰ ਤੇ ਪੰਜਾਬੀ ਫ਼ਿਲਮਾਂ ਵਿੱਚ ਵੀ ਗਾਇਆ ਤੇ ਆਉਣ ਵਾਲੀਆਂ‌ ਕਾਫੀ ਪੰਜਾਬੀ ਫ਼ਿਲਮਾਂ ਵਿੱਚ ਵੀ ਇਸ ਦੇ ਗਾਏ ਗੀਤ ਆ ਰਹੇ ਹਨ ਹਾਲ ਹੀ ਵਿਚ ਉਸ ਨੇ ਹੁਣ ਵੀ ਕੲੀ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ ਹੈ। ਜਲਦੀ ਹੀ ਇੱਕ ਹੋਰ ਖੂਬਸੂਰਤ ਗੀਤ, ਯਾਰੀਆਂ ,ਸਰੋਤਿਆਂ ਦੀ ਝੋਲੀ ਪਾ ਰਿਹਾ ਹੈ। ਮਤਲੱਬ ਖੋਰ ਲੋਕਾਂ ਤੇ ਇਸ ਗੀਤ ਵਿੱਚ ਗੀਤਕਾਰ ‌ਜੋਰਾ ਲਸਾੜਾ (ਯੂ ਅੈਸ ਏ )ਨੇ ਖੂਬ ਵਿਅੰਗ ਕੱਸਿਆ ਹੈ ਲੋਕ ਤੱਥ ਸਟਾਇਲ ਇਸ ਗੀਤ ਨੂੰ ਜਗਦੇਵ ਸ਼ਹਿਜ਼ਾਦਾ ਸੰਗੀਤਕਾਰ ਨੇ ਮਧੁਰ ਸੰਗੀਤ ਨਾਲ ਸੰਵਾਰਿਆ ਹੈ। ਇਸ ਗੀਤ ਦੇ ਵੀਡੀਓ ਡਾਇਰੈਕਟਰ ਸੂਰਜ ਹੁਸੈਨਪੁਰੀ ਤੇ ਜਲੰਧਰ ਦੇ ਨੇੜਲੇ ਪਿੰਡਾਂ ਵਿੱਚ ਅਤੇ ਪਿੰਡ ਰੰਧਾਵਾ ਮੰਸਾਦਾਂ ਵਿਚ ਵਧੀਆ ਲੋਕੇਸ਼ਨਜ਼ ਤੇ ਫਿਲਮਾਂਕਣ ਕੀਤਾ ਹੈ ਪ੍ਰਸਿੱਧ ਐਡੀਟਰ ਪ੍ਰੀਤਮ ਦੱਤ ਨੇ ਐਡਿਟ ਕਰਕੇ ਗੀਤ ਨੂੰ ਵੱਖ-ਵੱਖ ਚੈਨਲਾਂ ਦੀ ਸ਼ਾਨ ਬਣਾਇਆ ਹੈ ਪ੍ਰਸਿੱਧ ਸੰਗੀਤਕ ਕੰਪਨੀ MAYA RECORDS TAPE ਤੇ ਕੁਲਵਿੰਦਰ ਗਿੱਲ ਨੇ ਇਸ ਮਾਣਮੱਤੀ ਪੇਸ਼ਕਸ਼ ਨੂੰ ਰਲੀਜ਼ ਕੀਤਾ ਹੈ ਇਸ ਸਿੰਗਲ ਟਰੈਕ ਗੀਤ ਦੇ ਸਹਿਯੋਗੀ ਸੱਜਣਾਂ ਚੋਂ ਵਿਸ਼ੇਸ਼ ਤੌਰ ਤੇ ਹੈਪੀ ਸ਼ਾਹੀ ਕਨੇਡਾ, ਜੋਗਾ ਸਿੰਘ ਸੰਧਰ ਕਨੇਡਾ , ਮੰਨਜੀਤ ਸਿੰਘ ਸੰਧਰ, ਗੁਰਮੇਲ ਸਿੰਘ ਲਸਾੜਾ ਯੂ ਐਸ ਏ , ਜਸਵਿੰਦਰ ਸਿੰਘ ਰੰਧਾਵਾ ਕਨੇਡਾ , ਗੈਰੀ ਧੁੱਗਾ ਕਨੇਡਾ, ਬਿੱਲ ਸਿੰਘ ਬਿੱਲਾ ਕਨੇਡਾ, ਸੁਰਿੰਦਰ ਸਿੰਘ ਧੁੱਗਾ ਕਨੇਡਾ, ਵਰਨਣਯੋਗ ਹਨ ਉਮੀਦ ਹੈ ਕਿ ਇਸ ਗੀਤ ਨੂੰ ਸਰੋਤੇ ਬੇਹੱਦ ਪਸੰਦ ਕਰਨਗੇ ਤੇ ਇਹ ” ਯਾਰੀਆਂ ‘ ਗੀਤ ਪੰਜਾਬੀਆਂ ਦੀ ਸੋਚ ਤੇ ਖ਼ਰਾ ਉਤਰੇਗਾ

Leave a Reply

Your email address will not be published. Required fields are marked *