RNI NEWS :- ਸੇਵਾ ਮਿਸ਼ਨ ਸੁਸਾਇਟੀ ਮਲਸੀਆਂ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ


RNI NEWS :- ਸੇਵਾ ਮਿਸ਼ਨ ਸੁਸਾਇਟੀ ਮਲਸੀਆਂ ਵੱਲੋਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ

ਸ਼ਾਹਕੋਟ/ਮਲਸੀਆਂ, 11 ਅਗਸਤ (ਏ.ਐੱਸ. ਸਚਦੇਵਾ/ਸਾਬੀ ਸ਼ਾਹਕੋਟ)

ਸੇਵਾ ਮਿਸ਼ਨ ਸੁਸਾਇਟੀ (ਰਜਿ.) ਮਲਸੀਆਂ ਵੱਲੋਂ ਐਨ.ਆਰ.ਆਈ. ਦੇ ਸਹਿਯੋਗ ਨਾਲ ਚੇਅਰਮੈਨ ਐਡਵੋਕੇਟ ਦੀਪਕ ਸ਼ਰਮਾ ਦੀ ਅਗਵਾਈ ’ਚ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਮਲਸੀਆਂ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡਗ੍ਰੰਥੀ ਭਾਈ ਮਾਨ ਸਿੰਘ ਵੱਲੋਂ ਅਰਦਾਸ ਕਰਕੇ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਥਿੰਦ ਆਈ ਹਸਪਤਾਲ ਦੇ ਮਾਹਿਰ ਡਾਕਟਰ ਪਰਮਿੰਦਰ ਸਿੰਘ ਥਿੰਦ ਨੇ ਆਪਣੀ ਟੀਮ ਸਮੇਤ 79 ਮਰੀਜ਼ਾਂ ਦੀ ਜਾਂਚ ਕੀਤੀ, ਜਿੰਨਾਂ ਵਿਚੋਂ 23 ਮਰੀਜ਼ਾਂ ਦੀ ਅਪਰੇਸ਼ਨ ਲਈ ਚੋਣ ਕੀਤੀ ਗਈ। ਇਸ ਮੌਕੇ ਐਡਵੋਕੇਟ ਦੀਪਕ ਸ਼ਰਮਾ ਨੇ ਦੱਸਿਆ ਕਿ ਅਗਲਾ ਕੈਂਪ 14 ਸਤੰਬਰ ਨੂੰ ਲਗਾਇਆ ਜਾਵੇਗਾ। ਇਸ ਮੌਕੇ ਏ.ਪੀ.ਐਸ. ਕਾਲਜ ਆਫ਼ ਨਰਸਿੰਗ, ਮਲਸੀਆਂ ਦੀਆਂ ਵਿਦਿਆਰਥਣਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾ. ਗੁਰਚਰਨ ਸਿੰਘ ਚਾਹਲ, ਗੁਰਮੁੱਖ ਸਿੰਘ ਐਲ.ਆਈ.ਸੀ., ਬਲਵਿੰਦਰ ਸਿੰਘ ਪੈਂਤੀ,ਅਸ਼ਵਨੀ ਕੁਮਾਰ ਭੁੱਟੋ,ਹਰਭਜਨ ਸਿੰਘ ਪ੍ਰਧਾਨ,ਜੰਗ ਬਹਾਦਰ ਸਿੰਘ,ਪਿ੍ਰੰਸੀਪਲ ਮਨਜੀਤ ਸਿੰਘ,ਗੁਰਨਾਮ ਸਿੰਘ ਚੱਠਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *