RNI NEWS-ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਬੀਬੀ ਵੀਰਪਾਲ ਕੌਰ ਖਿਲਾਫ ਥਾਣਾਂ ਮੁੱਖੀ ਕੋਲ ਨੂਰਮਹਿਲ ਕੋਲ ਸ਼ਿਕਾਇਤ ਦਰਜ ਕਰਵਾਈ


RNI NEWS-ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਬੀਬੀ ਵੀਰਪਾਲ ਕੌਰ ਖਿਲਾਫ ਥਾਣਾਂ ਮੁੱਖੀ ਕੋਲ ਨੂਰਮਹਿਲ ਕੋਲ ਸ਼ਿਕਾਇਤ ਦਰਜ ਕਰਵਾਈ

ਨੂਰਮਹਿਲ 1 ਅਗਸਤ (ਰਾਮ ਮੂਰਤੀ)

ਇਤਿਹਾਸ ਕਸਬਾ ਨੂਰਮਹਿਲ ਅਤੇ ਨਾਲ ਲੱਗਦੇ ਪਿੰਡਾਂ ਦੇ ਸਮੂਹ ਸ੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਵਰਕਰਾਂ ਵਲੋਂ ਬੀਬੀ ਵੀਰਪਾਲ ਕੌਰ ਪਤਨੀ ਇੰਸਪੈਕਟਰ ਜਗਤਾਰ ਸਿੰਘ ਵਾਸੀ ਬਠਿੰਡਾ ਦੇ ਖਿਲਾਫ ਥਾਣਾਂ ਮੁੱਖੀ ਹਰਦੀਪ ਸਿੰਘ ਮਾਨ ਨੂਰਮਹਿਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਯਾਦ ਰਹੇ ਬੀਤੇ ਦਿਨੀਂ ਇੱਕ ਸ਼ੋਸ਼ਲ ਮੀਡੀਆ ਤੇ ਖਬਰ ਵਾਇਰਲ ਹੋਈ ਸੀ ਜਿਸ ਞਿੱਚ ਬੀਬੀ ਵੀਰਪਾਲ ਕੌਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤੁਲੱਣਾ ਬਾਬਾ ਰਾਮ ਰਹੀਮ ਨਾਲ ਕੀਤੀ ਸੀ ਜਿਸ ਨਾਲ ਸਮੂਹ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਸ਼ਿਕਾਇਤ ਵਿੱਚ ਮੰਗ ਕੀਤੀ ਹੈ ਕੇ ਬੀਬੀ ਵੀਰਪਾਲ ਕੌਰ ਪਤਨੀ ਇੰਸਪੈਕਟਰ ਜਗਤਾਰ ਸਿੰਘ ਵਾਸੀ ਬਠਿੰਡਾ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇ।ਇਸ ਸਬੰਧੀ ਥਾਣਾਂ ਮੁੱਖੀ ਹਰਦੀਪ ਸਿੰਘ ਮਾਨ ਨੇ ਦੱਸਿਆ ਕਿ ਉਕਤ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਸਾਬਕਾ ਚੇਅਰਮੈਨ ਗੁਰਨਾਮ ਸਿੰਘ ਕੰਦੋਲਾ,ਲਖਵਿੰਦਰ ਸਿੰਘ ਹੋਠੀ,ਬਲਵੀਰ ਚੰਦ ਕੋਲਧਾਰ ਕੋਸਲਰ,ਸੁਖਦੇਵ ਸਿੰਘ ਗਹੀਰ,ਕੇਵਲ ਸਿੰਘ ਜਸਪ੍ਰੀਤ ਸਿੰਘ ਖੁਰਾਣਾ ਹਲਕਾ ਇੰਚਾਰਜ ਤਰਲੋਕ ਸਿੰਘ,ਸੁਖਵਿੰਦਰ ਸਿੰਘ,ਜਸਵਿੰਦਰ ਸਿੰਘ,ਕਰਨੈਲ ਸਿੰਘ,ਲਾਜਪਤ ਰਾਏ ਅਨਿਲ ਪਾਸ਼ੀ ਮੇਜਰ ਸਿੰਘ ਲੁਭਾਇਆ ਰਾਮ ਆਦਿ ਹਾਜਰ ਸਨ ।

Leave a Reply

Your email address will not be published. Required fields are marked *