RNI NEWS-ਸੰਤ ਬਾਬਾ ਸੇਵਾ ਸਿੰਘ ਜੀ ਦੇ ਕਾਫ਼ਿਲੇ ਦਾ ਅਕਾਲੀ ਦਲ 1920 ਵਲੋਂ ਭਰਵਾਂ ਸਵਾਗਤ …


RNI NEWS-ਸੰਤ ਬਾਬਾ ਸੇਵਾ ਸਿੰਘ ਜੀ ਦੇ ਕਾਫ਼ਿਲੇ ਦਾ ਅਕਾਲੀ ਦਲ 1920 ਵਲੋਂ ਭਰਵਾਂ ਸਵਾਗਤ …

ਜਲੰਧਰ (ਜਸਕੀਰਤ ਰਾਜਾ/ਦਲਵਿੰਦਰ ਸੋਹਲ)

ਸੰਤ ਬਾਬਾ ਸੇਵਾ ਸਿੰਘ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਲੋਂ ਅੱਜ ਸੈਂਕੜੇ ਟਰੈਕਟਰ ਟਰਾਲੀਆਂ ਅਤੇ ਹੋਰ ਗੱਡੀਆਂ ਲੈ ਕੇ ਕਿਸਾਨੀ ਸੰਗਰਸ਼ ਚ ਸ਼ਾਮਿਲ ਹੋਣ ਲਈ ਰਵਾਨਾ ਹੋਏ ਅੱਜ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਤੋਂ ਲਾਗਲੇ ਪਿੰਡਾਂ ਦੇ ਕਿਸਾਨ ਟ੍ਰੈਕਟਰ ਟਰਾਲੀਆਂ ਤੇ ਨਿੱਜੀ ਵਾਹਨ ਲੈ ਕੇ ਸੰਤ ਬਾਬਾ ਸੇਵਾ ਸਿੰਘ ਜੀ ਦੀ ਅਗੁਵਾਈ ਵਿੱਚ ਦਿੱਲੀ ਕਿਸਾਨੀ ਧਰਨੇ ਵੱਲ ਨੂੰ ਕੂਚ ਹੋਏ ਜਿਕਰਯੋਗ ਹੈ ਕਿ ਇਹ ਕਾਫ਼ਿਲਾ ਹੋਸ਼ਿਆਰਪੁਰ ਤੋਂ ਹੁੰਦੇ ਹੋਏ ਫਗਵਾੜਾ ਤੋਂ ਦਿੱਲੀ ਵਧੇਗਾ ਤੇ ਨਜ਼ਦੀਕ ਗੁਰਾਇਆਂ ਦੇ ਅਕਾਲੀ ਦੱਲ 1920 ਵਲੋਂ ਸੰਤ ਬਾਬਾ ਸੇਵਾ ਸਿੰਘ ਜੀ ਤੇ ਓਹਨਾ ਦੇ ਕਾਫ਼ਿਲੇ ਦਾ ਪ੍ਰਧਾਨ ਅਕਾਲੀ ਦਲ 1920 ਸ. ਰਵੀਇੰਦਰ ਸਿੰਘ ਅਤੇ ਓਹਨਾ ਦੀ ਸਮੂਹ ਜਥੇਬੰਦੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਚਾਹ ਤੇ ਫਰੂਟ ਆਦਿ ਦੇ ਲੰਗਰ ਨਾਲ ਸੰਗਤ ਦੀ ਸੇਵਾ ਕੀਤੀ ਗਈ ਇਸ ਮੌਕੇ ਸੰਤ ਬਾਬਾ ਸੇਵਾ ਸਿੰਘ ਜੀ ਨੇ ਆਖਿਆ ਕਿ ਕਿਸਾਨੀ ਸੰਗਰਸ਼ ਵਿੱਚ ਜੂਝਦਿਆਂ ਹੁਣ ਤਕ ਕਈ ਕਿਸਾਨਾਂ ਦੀਆਂ ਸ਼ਹੀਦੀਆਂ ਹੋਣ ਦੇ ਬਾਵਜੂਦ ਵੀ ਜਾਲਮ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ ਜਦਕਿ ਹੁਣ ਇਹ ਮੋਰਚਾ ਸਿਰਫ ਕਿਸਾਨਾਂ ਦਾ ਨਹੀਂ ਬਲਕਿ ਹਰ ਆਮ ਤੇ ਖਾਸ ਭਾਰਤੀ ਨਾਗਰਿਕ ਦਾ ਹੋ ਚੁਕਾ ਹੈ ਕਰੀਬ ਸਾਰੇ ਵਰਗ ਇਸ ਮੋਰਚੇ ਵਿਚ ਸ਼ਮੁਲਿਅਤ ਕਰ ਰਹੇ ਹਨ ਹੁਣ ਸਰਕਾਰ ਨੂੰ ਵੀ ਇਹ ਕਾਲੇ ਕਾਨੂੰਨ ਵਾਪਿਸ ਲੈਕੇ ਆਪਣੀ ਦਰਿਆਦਿਲੀ ਵਖਾਉਣੀ ਚਾਹੀਦੀ ਹੈ ਇਹਨਾਂ ਸ਼ਬਦਾਂ ਨਾਲ ਹੀ ਸੰਤ ਬਾਬਾ ਸੇਵਾ ਸਿੰਘ ਜੀ ਨੇ ਸਮੂਹ ਸੰਗਤ ਨੂੰ ਸੰਬੋਧਿਤ ਕੀਤਾ

ਇਸ ਮੌਕੇ ਤੇ ਸ.ਪਰਮਿੰਦਰ ਸਿੰਘ,ਸ.ਗੁਰਦਰਸ਼ਨ ਸਿੰਘ, ਸ. ਕੁਲਦੀਪ ਸਿੰਘ,ਸ. ਗੁਰਵਿੰਦਰ ਸਿੰਘ, ਸ.ਦਰਸ਼ਨ ਸਿੰਘ,ਅੰਕੁਰ ਜੀ,ਸ.ਸੁਖਬੀਰ ਸਿੰਘ,ਸ.ਸਤਪਾਲ ਸਿੰਘ ਸਿਦਕੀ,ਸ.ਹਰਦੀਪ ਸਿੰਘ,ਸ.ਹਰਵਿੰਦਰ ਸਿੰਘ ਪ੍ਰਿਂਸ ਆਦਿ ਸ਼ਾਮਿਲ ਹੋਏ

Leave a Reply

Your email address will not be published. Required fields are marked *