RNI NEWS :- ਸੰਤ ਸਮਾਜ ਵਲੋਂ ਮਰਨ ਵਰਤ ਤੀਜੇ ਦਿਨ ਚ ਜਾਰੀ

RNI NEWS :- ਸੰਤ ਸਮਾਜ ਵਲੋਂ ਮਰਨ ਵਰਤ ਤੀਜੇ ਦਿਨ ਚ ਜਾਰੀ

ਜਲੰਧਰ/ਦਿੱਲੀ 7ਅਕਤੂਬਰ :- ( ਜਸਵਿੰਦਰ ਬੱਲ )

ਪਿੱਛਲੇ ਦਿਨੀ ਤੁੰਗਲਕਾਬਾਦ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਤੋੜਿਆ ਗਿਆ ਸੀ ਉਸ ਦੇ ਮੁੜ ਨਿਰਮਾਣ ਲਈ ਜੰਤਰ ਮੰਤਰ ਦਿੱਲੀ ਵਿਖੇ ਸੰਤ ਸਮਾਜ ਵਲੋ ਮਰਨ ਵਰਤ ਅੱਜ ਤੀਜੇ ਦਿਨ ਜਾਰੀ ਰੱਖਿਆ ਗਿਆ। ਅੱਜ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ( ਰਿਜ.)ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਮਰਨ ਵਰਤ ਤੇ ਬੈਠੇ ਹਨ ।ਉਨ੍ਹਾਂ ਦੇ ਨਾਲ ਸਹਿਯੋਗ ਕਰਨ ਲਈ ਸੰਤ ਨਿਰਮਲ ਸਿੰਘ ਅਵਦਾਨ ਜਨਰਲ ਸੈਕਟਰੀ , ਸੰਤ ਕਿਸ਼ਨ ਨਾਥ ਚਹੇੜੁ ,ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਬੋਪਾਰਾਏ,ਬਾਬਾ ਸੁਖਦੇਵ ਸੁੱਖੀ ਬੱਲਾਂ, ਸੰਤ ਬਲਰਾਮ ਰਾਏ ਬੂਟਾ ਮੰਡੀ ਧਾਮ , ਸੰਤ ਸੁਖਦੇਵ ਬਾਗਮਰੇ,ਬੀਰ ਸਿੰਘ ਹਿਤਕਾਰੀ, ਸੰਤ ਕਪੂਰ ਦਾਸ, ਬੀਬੀ ਹਰਮੇਸ਼ਵਾਰੀ ਜੀ,ਬੀਬੀ ਰਮੇਸ਼ਵਾਰੀ ਜੀ,ਸੰਤ ਤਰਸੇਮ ਲਾਲ ਗੜ੍ਹਸ਼ੰਕਰ, ਸੰਤ ਪ੍ਰੇਮ ਦਾਸ ਜੱਸਲ ਧਰਨੇ ਤੇ ਬੈਠੇ।। ਇਸ ਮੌਕੇ ਤੇ ਬੋਲਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਨਿਰਮਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਚਿਰ ਮੰਦਰ ਦਾ ਮੁੜ ਨਿਰਮਾਣ ਸ਼ੁਰੂ ਨਹੀਂ ਹੁੰਦਾ ਅਤੇ ਜੇਲ੍ਹਾਂ ਵਿੱਚ ਬੰਦ 96 ਨਿਰਦੋਸ਼ਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਸਾਡਾ ਮਰਨ ਵਰਤ ਜਾਰੀ ਰਹੇਗਾ।ਇਸ ਮੌਕੇ ਸੰਤ ਕਿਸ਼ਨ ਨਾਥ ਨੇ ਕਿਹਾ ਕਿ ਜੇਕਰ ਦਿੱਲੀ ਵਿੱਚ ਸੰਤ ਮਹਾਪੁਰਸ਼ਾਂ ਨੂੰ ਖਰੌਚ ਵੀ ਆਈ ਤਾਂ ਪੰਜਾਬ ਦੇ ਸੰਤ ਮਹਾਪੁਰਸ਼ ਅਪਣੇ ਲੱਖਾਂ ਸ਼ਰਧਾਲੂਆਂ ਨੂੰ ਨਾਲ ਲੈ ਕੇ ਦਿੱਲੀ ਸਰਕਾਰ ਨੂੰ ਬਖ਼ਤ ਪਾ ਦਿਆਂਗੇ। ਇਸ ਮੌਕੇ ਬਹੁਜਨ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਕੋਟਲੀ, ਜੱਸੀ ਤਲ੍ਹਣ ਪ੍ਰਧਾਨ ਰਵਿਦਾਸ ਟਾਇਗਰ ਫੋਰਸ ਪੁਜਾਬ,ਦਿਲਬਾਗ ਸੱਲਣ ਮੀਡੀਆ ਸਕੱਤਰ ਰਵਿਦਾਸੀਆ ਕਮਿਉਨਿਟੀ ਇਨ ਦਾ ਵਰਲਡ ਅਤੇ ਜਸਵਿੰਦਰ ਬੱਲ ਆਗੂ ਬਹੁਜਨ ਫਰੰਟ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਨੇ ਸੰਤ ਕੁਲਵੰਤ ਰਾਮ ਜੀ ਨੂੰ ਜ਼ਬਰਦਸਤੀ ਮਰਨ ਵਰਤ ਤੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾ ਇਸ ਦੇ ਸਿੱਟੇ ਭਿਆਨਕ ਹੋਣਗੇ ਅਤੇ ਇਸ ਦੀ ਜੁਮੇਵਾਰੀ ਦਿੱਲੀ ਪ੍ਰਸ਼ਾਸਨ ਦੀ ਹੋਵੇਗੀ। ਜਿਥੇ ਸੰਤਾ ਦਾ ਪਸੀਨਾ ਡੁਲ੍ਹੇਗਾ ਉੱਥੇ ਰਵਿਦਾਸੀਆ ਕੌਮ ਅਪਣਾ ਖ਼ੂਨ ਵਹਾ ਦੇਵੇਗਾ। ਪ੍ਰਧਾਨ ਲਾਲੀ ਬਹਿਰਾਮ,ਸਰਪੰਚ ਕਮਲਜੀਤ ਸਿੰਘ ਖੋਥਰਾ,ਮਨੋਜ ਕੁਮਾਰ ਦਿੱਲੀ,ਚਰਨਜੀਤ ਨਫ਼ਰੀਆਂ ਸੰਗਰੂਰ, ਐਡਵੋਕੇਟ ਬਲਵਿੰਦਰ ਕੁਮਾਰ ਲੁਧਿਆਣਾ,ਸਵਰਨ ਦਾਸ ਵਿਰਦੀ,ਮਿਸਤਰੀ ਭੁੱਲਾ ਰਾਮ, ਮੋਤੀ ਲਾਲ ਸ਼ਾਸ਼ਿਆ,,ਰਣਜੀਤ ਕਲਸੀ ,ਰਾਮ ਸਿੰਘ ਸ਼ੁਕਲਾ,ਬਲਬੀਰ ਕੁਮਾਰ ਪ੍ਰਧਾਨ ਸੁਦਰਸ਼ਨ ਪਾਰਕ ਦਿੱਲੀ,ਡਾ.ਸ਼੍ਰੀ ਚਰਨ ਦਿੱਲੀ,ਨਰਿੰਦਰ ਜਸੈਂਕੜੇ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *