RNI NEWS :- ਸੰਤ ਸਮਾਜ ਵਲੋਂ ਮਰਨ ਵਰਤ ਦੂਜੇ ਦਿਨ ਚ ਜਾਰੀ

RNI NEWS :- ਸੰਤ ਸਮਾਜ ਵਲੋਂ ਮਰਨ ਵਰਤ ਦੂਜੇ ਦਿਨ ਚ ਜਾਰੀ

ਜਲੰਧਰ/ਦਿੱਲੀ 6 ਅਕਤੂਬਰ :- ਜਸਵਿੰਦਰ ਬਲ਼

ਪਿੱਛਲੇ ਦਿਨੀ ਤੁੰਗਲਕਾਬਾਦ ਦਿੱਲੀ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਦਾ ਮੰਦਰ ਤੋੜਿਆ ਗਿਆ ਸੀ ਉਸ ਦੇ ਮੁੜ ਨਿਰਮਾਣ ਲਈ ਜੰਤਰ ਮੰਤਰ ਦਿੱਲੀ ਵਿਖੇ ਸੰਤ ਸਮਾਜ ਵਲੋ ਮਰਨ ਵਰਤ ਤੇ ਬੈਠਣ ਦਾ ਫੈਸਲਾ ਲਿਆ ਗਿਆ ਜੋ ਅੱਜ ਦੂਸਰੇ ਦਿਨ ਜਾਰੀ ਰੱਖਿਆ ਗਿਆ। ਅੱਜ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ( ਰਿਜ.)ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਮਰਨ ਵਰਤ ਤੇ ਦੂਜੇ ਦਿਨ ਵੀ ਬੈਠੇ ਹਨ ਉਨ੍ਹਾਂ ਦੇ ਨਾਲ ਸਹਿਯੋਗ ਕਰਨ ਲਈ ਸੰਤ ਨਿਰਮਲ ਸਿੰਘ ਅਵਦਾਨ ਜਨਰਲ ਸੈਕਟਰੀ ,ਸੰਤ ਬੀਬੀ ਕ੍ਰਿਸ਼ਨਾ ਦੇਵੀ ਜੀ ਬੋਪਾਰਾਏ,ਬਾਬਾ ਸੁਖਦੇਵ ਸੁੱਖੀ ਬੱਲਾਂ, ਸੰਤ ਬਲਰਾਮ ਰਾਏ ਬੂਟਾ ਮੰਡੀ ਧਾਮ , ਸੰਤ ਸੁਖਦੇਵ ਬਾਗਮਰੇ,ਬੀਰ ਸਿੰਘ ਹਿਤਕਾਰੀ, ਸੰਤ ਕਪੂਰ ਦਾਸ, ਬੀਬੀ ਹਰਮੇਸ਼ਵਾਰੀ ਜੀ,ਬੀਬੀ ਰਮੇਸ਼ਵਾਰੀ ਜੀ,ਸੰਤ ਤਰਸੇਮ ਲਾਲ ਗੜ੍ਹਸ਼ੰਕਰ, ਸੰਤ ਪ੍ਰੇਮ ਦਾਸ ਜੱਸਲ ਧਰਨੇ ਤੇ ਬੈਠੇ।। ਇਸ ਮੌਕੇ ਤੇ ਬੋਲਦਿਆਂ ਸੰਤ ਕੁਲਵੰਤ ਰਾਮ ਭਰੋਮਜਾਰਾ, ਸੰਤ ਨਿਰਮਲ ਸਿੰਘ ਨੇ ਕਿਹਾ ਕਿ ਅਸੀਂ ਜਿਨ੍ਹਾਂ ਚਿਰ ਮੰਦਰ ਦਾ ਮੁੜ ਨਿਰਮਾਣ ਨਹੀਂ ਹੁੰਦਾ ਅਤੇ ਜੇਲ੍ਹਾਂ ਵਿੱਚ ਬੰਦ 96 ਰਵਿਦਾਸੀਆ ਕੌਮ ਦੇ ਬੱਚਿਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਨ੍ਹਾਂ ਚਿਰ ਸਾਡਾ ਮਰਨ ਵਰਤ ਜਾਰੀ ਰਹੇਗਾ।ਇਸ ਮੌਕੇ ਬਹੁਜਨ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਕੋਟਲੀ, ਜੱਸੀ ਤਲ੍ਹਣ ਪ੍ਰਧਾਨ ਰਵਿਦਾਸ ਟਾਇਗਰ ਫੋਰਸ ਪੁਜਾਬ,ਦਿਲਬਾਗ ਸੱਲਣ ਮੀਡੀਆ ਸਕੱਤਰ ਰਵਿਦਾਸੀਆ ਕਮਿਉਨਿਟੀ ਇਨ ਦਾ ਵਰਲਡ ਅਤੇ ਜਸਵਿੰਦਰ ਬੱਲ ਆਗੂ ਬਹੁਜਨ ਫਰੰਟ ਪੰਜਾਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਦਿੱਲੀ ਵਿੱਚ ਸੰਤਾ ਦਾ ਵਾਲ ਵੀ ਬਿੰਗਾ ਹੋਇਆ ਤਾਂ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ ਜਿਥੇ ਸੰਤਾ ਦਾ ਪਸੀਨਾ ਡੁਲ੍ਹੇਗਾ ਉੱਥੇ ਰਵਿਦਾਸੀਆ ਕੌਮ ਅਪਣਾ ਖ਼ੂਨ ਵਹਾ ਦੇਵੇਗਾ। ਇਸ ਮੌਕੇ ਕੁਲਵਿੰਦਰ ਬੈਂਸਅੰਬੇਡਕਰ ਸੈਨਾ ਪੰਜਾਬ, ਐਡਵੋਕੇਟ ਮਦਨ ਲਾਲ ਬਾਲੀ,ਲਾਲੀ ਬਹਿਰਾਮ,ਸਤੀਸ਼ ਜੱਸਲ, ਮੋਤੀ ਲਾਲ ,ਰਣਜੀਤ ਕਲਸੀ ਚੈੱਕ ਪੋਸਟ ,ਪ੍ਰਿੰਸੀਪਲ ਰਾਮ ਸਿੰਘ ਸ਼ੁਕਲਾ,ਬਲਬੀਰ ਕੁਮਾਰ ਪ੍ਰਧਾਨ ਸੁਦਰਸ਼ਨ ਪਾਰਕ ਦਿੱਲੀ,ਡਾ.ਸ਼੍ਰੀ ਚਰਨ ਦਿੱਲੀ,ਨਰਿੰਦਰ ਜੱਸੀ ਪ੍ਰਧਾਨ ਸੈਂਟਰਲ ਕਮੇਟੀ ਦਿੱਲੀ,ਮਾਸਟਰ ਰਾਮ ਲੁਭਾਇਆ ਜੀ ਪ੍ਰਧਾਨ ਟਿੱਚਰ ਯੂਨੀਅਨ ਪੰਜਾਬ,ਅਕਸ਼ੈ ਭਾਰਦਵਾਜ ਦਿੱਲੀ ਅਤੇ ਸੈਂਕੜੇ ਸਾਥੀ ਹਾਜ਼ਰ ਸਨ।

Leave a Reply

Your email address will not be published. Required fields are marked *