RNI NEWS-ਸੰਯੁਕਤ ਕਿਸਾਨ ਮੋਰਚੇ ਦਿਲੀ ਦੀ ਕਾਲ ਤੇ 6 ਨੂੰ ਨੈਸਨਲ ਤੇ ਸਟੇਟ ਹਾਈਵੇ ਜਾਮ ਕੀਤੇ ਜਾਣ ਦਾ ਫੈਸਲਾ-ਨਾਹਰ


RNI NEWS-ਸੰਯੁਕਤ ਕਿਸਾਨ ਮੋਰਚੇ ਦਿਲੀ ਦੀ ਕਾਲ ਤੇ 6 ਨੂੰ ਨੈਸਨਲ ਤੇ ਸਟੇਟ ਹਾਈਵੇ ਜਾਮ ਕੀਤੇ ਜਾਣ ਦਾ ਫੈਸਲਾ-ਨਾਹਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਮਿਤੀ 3/2/21 ਨੂੰ ਜਿਲਾ ਸੰਯੁਕਤ ਕਿਸਾਨ ਮੋਰਚਾ ਜਲੰਧਰ ਦੀ ਮੀਟਿੰਗ ਸਾਥੀ ਮੱਖਣ ਸਿਂਘ ਕੰਦੋਲਾ ਦੀ ਪਰਧਾਨਗੀ ਹੇਠ ਹੋਈ । ਜਿਸ ਵਿਚ ਫੈਸਲਾ ਕੀਤਾ ਗਿਆ ਕਿ 40 ਕਿਸਾਨ ਜਥੇਬੰਧੀਆਂ ਤੇ ਅਧਾਰਤ ਬਣੇ ਸੰਯੁਕਤ ਕਿਸਾਨ ਮੋਰਚੇ ਦਿਲੀ ਦੀ ਕਾਲ ਤੇ ਕੀਤੇ ਜਾ ਰਹੇ ਮਿਤੀ 6/2 /21 ਨੂੰ 12 ਵਜੇ ਤੋਂ 3 ਵਜੇ ਤੱਕ ਨੈਸਨਲ ਤੇ ਸਟੇਟ ਹਾਈਵੇ ਜਾਮ ਕੀਤੇ ਜਾਣ ਦੇ ਪਰੋਗਰਾਮ ਤੇ ਵਿਚਾਰ ਕੀਤਾ ਗਿਆ । ਫੈਸਲਾ ਕੀਤਾ ਕਿ ਜਿਲੇ ਅੰਦਰ ਤਿੰਨ ਥਾਂਵਾਂ ਤੇ ਚੱਕਾ ਜਾਮ ਕੀਤਾ ਜਾਵੇਗਾ ਜਿੰਨਾ ਵਿਚ (1)PAP ਚੌਂਕ ਜਲੰਧਰ (2) ਲਾਢੋਵਾਲ ਟੂਲ ਪਲਾਜਾ ਨੇੜੇ ਫਿਲੌਰ (3) ਪਿੰਡ ਆਲੋਵਾਲ ਨਕੋਦਰ ਹੋਣਗੇ । ਇੰਨਾ ਥਾਂਵਾਂ ਤੇ ਸੰਯੁਕਤ ਕਿਸਾਨ ਮੋਰਚੇ ਵਿਚ ਸਾਮਲ ਕਿਸਾਨ ਜਥੇਬੰਧੀਆਂ ਦੇ ਮੈਂਬਰ ਤੇ ਆਗੂ ਤੇ ਹੋਰ ਆਮ ਲੋਕ ਸਾਮਲ ਹੋਣਗੇ । ਅੱਜ ਦੀ ਮੀਟਿੰਗ ਵਿਚ ਹੋਰਨਾ ਤੋਂ ਇਲਾਵਾ ਦਿਹਾਤੀ ਮਜਦੂਰ ਸਭਾ ਦੇ ਸੂਬਾ ਪਰਧਾਨ ਦਰਸ਼ਨ ਨਾਹਰ , ਬਲਦੇਵ ਸਿੰਘ ਨੂਰਪੁਰੀ , ਜਮਹੂਰੀ ਕਿਸਾਨ ਸਭਾ ਦੇ ਮੱਖਣ ਪੱਲਣ ,ਕਿਰਤੀ ਕਿਸਾਨ ਯੂਨੀਅਨ ਦੇ ਮੱਖਣ ਸਿੰਘ ਕੰਦੋਲਾ , ਭਾਰਤੀ ਕਿਸਾਨ ਯੂਨੀਅਨ ਦੇ ( ਰਾਜੇਵਾਲ ), ਅਮਰਜੋਤ ਸਿੰਘ ਜੋਤੀ ਜੰਡਿਆਲਾ ਤੇ ਕੁਲਵਿੰਦਰ ਸਿੰਘ ਮਛਿਆਣਾ , ਕਿਰਤੀ ਕਿਸਾਨ ਯੂਨੀਅਨ ਯੂਥ ਦੇ ਤਰਪਰੀਤ ਸਿੰਘ ਉਪਲ ਖਾਲਸਾ , ਭਾਰਤੀ ਕਿਸਾਨ ਯੂਨੀਅਨ (ਕਾਦੀਆਂ ) ਦੇ ਤੀਰਥ ਸਿੰਘ ਅਤੇ ਬਲਵਿੰਦਰ ਸਿੰਘ ਆਦਿ ਹਾਜਰ ਸਨ

Leave a Reply

Your email address will not be published. Required fields are marked *