RNI NEWS-ਸੰਵਿਧਾਨ ਸਬ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਫਿਰ ਕਨੂੰਨ ਮੰਤਰੀਆਂ ਤੇ ਆਮ ਜਨਤਾ ਲਈ ਵੱਖ ਕਿਉ – ਚੁੰਬਰ


RNI NEWS-ਸੰਵਿਧਾਨ ਸਬ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਫਿਰ ਕਨੂੰਨ ਮੰਤਰੀਆਂ ਤੇ ਆਮ ਜਨਤਾ ਲਈ ਵੱਖ ਕਿਉ – ਚੁੰਬਰ

ਨਕੋਦਰ – ਸੁਖਵਿੰਦਰ ਸੋਹਲ/ਰਵੀ ਸੱਭਰਵਾਲ 

ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਦੇਸ਼ ਸੰਵਿਧਾਨ ਸਭ ਨੂੰ ਬਰਾਬਰ ਦਾ ਹੱਕ ਦਿੰਦਾ ਹੈ ਤੇ ਸਰਕਾਰਾਂ ਨੇ ਕਨੂੰਨ ਮੰਤਰੀਆਂ ਲੲਈ ਵੱਖ ਤੇ ਆਮ ਲੋਕਾਂ ਲਈ ਵੱਖ ਕਿਉ ਕਰ ਰੱਖੇ ਹਨ ਮਲੋਟ ਵਿੱਚ ਬੀਜੇਪੀ ਦੇ ਐਮਐਲਏ ਦੀ ਹੋਈ ਕੁਟ ਮਾਰ ਤੇ ਕਿਸਾਨਾਂ ਉੱਤੇ 307 ਦਾ ਪਰਚਾ ਦਰਜ ਕਰਨਾ ਕਨੂੰਨ ਦੀਆਂ ਧੱਜੀਆਂ ਉਡਾਉਣ ਦੇ ਬਰਾਬਰ ਹੈ ਕਿਉਂਕਿ ਜਦੋਂ ਕਿਸਾਨ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ ਤਾਂ ਇਹੀ ਬੀਜੇਪੀ ਵਾਲੇ ਉਹਨਾਂ ਨੂੰ ਅੱਤਵਾਦੀ ਦੇਸ਼ ਦੇ ਗਰਦਾਰ ਇਹ ਨਕਸਲੀ ਹਨ ਅੰਦੋਲਨ ਜੀਵੀ ਤਰ੍ਹਾਂ ਤਰ੍ਹਾਂ ਦੇ ਨਾਂ ਨਾਲ ਨਿਵਾਜਿਆ ਕਰਦੇ ਹਨ ਉਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਤੇ ਪਰਚੇ ਦਰਜ ਕਰਨ ਦੀ ਯਾਦ ਨਹੀ ਆਉਂਦੀ ਜਦੋਂ ਬੇਰੋਜ਼ਗਾਰ ਨੌਜਵਾਨ ਡਿਗਰੀਆਂ ਹੱਥਾਂ ਵਿੱਚ ਫੜ ਕੇ ਆਪਣੇ ਲਈ ਨੌਕਰੀ ਮੰਗਦੇ ਹਨ ਉਹਨਾਂ ਉਤੇ ਅੰਨਾ ਤਸ਼ੱਦਦ ਢਾਹਿਆ ਜਾਂਦਾ ਸਾਡੀਆਂ ਧੀਆਂ ਨੂੰ ਸੜਕਾਂ ਵਿੱਚ ਘੜੀਸ ਕੇ ਕੁਟਿਆ ਜਾਂਦਾ ਉਹਨਾਂ ਦੇ ਕਪੜੇ ਪਾੜੇ ਜਾਂਦੇ ਹਨ ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਪਰਚਾ ਦਰਜ਼ ਕਰਨ ਦੀ ਹਿੰਮਤ ਨਹੀਂ ਕਰਦੀ ਪੁਲਿਸ ਜਦੋਂ ਆਮ ਲੋਕਾਂ ਤੇ ਅਤਿਆਚਾਰ ਕੀਤਾ ਜਾਂਦਾ ਹੈ ਤਾਂ ਕਨੂੰਨ ਵਿਵਸਥਾ ਨੂੰ ਸਹੀ ਢੰਗ ਨਾਲ ਚਲਾਉਣ ਦਾ ਬਹਾਨਾ ਬਣਾਇਆ ਜਾਂਦਾ ਹੈ ਉਲਟਾ ਸਰਕਾਰ ਦੇ ਤਾਨਾਸ਼ਾਹੀ ਫੈਸਲੇ ਨੂੰ ਮੰਨਦੇ ਹੋਏ ਲੋਕਾਂ ਤੇ ਅੱਤਿਆਚਾਰ ਕਰਦੀ ਹੈ ਜਦੋਂ ਕਿ ਭਾਰਤ ਦੇ ਸੰਵਿਧਾਨ ਚ ਆਪਣੇ ਹੱਕਾਂ ਲਈ ਲੜਨ ਦਾ ਅਧਿਕਾਰ ਹੈ ਕਨੂੰਨ ਸਭ ਲਈ ਬਰਾਬਰ ਹੈ ਫਿਰ ਮੰਤਰੀਆਂ ਲਈ ਕਨੂੰਨ ਵੱਖ ਤੇ ਆਮ ਜਨਤਾ ਲਈ ਵੱਖ ਕਿਉ

Leave a Reply

Your email address will not be published. Required fields are marked *