RNI NEWS :- ਹਥਿਆਰਬੰਦ ਵਿਅਕਤੀਆਂ ਵੱਲੋਂਇੱਕ ਡੇਰੇ ਤੇ ਹਮਲਾ ਕਰਕੇ ਇੱਕ ਔਰਤ ਸਮੇਤ ਦੋ ਕਤਲ ਅਤੇ ਪੰਜ-ਛੇ ਵਿਅਕਤੀ ਗੰਭੀਰ ਰੂਪ ਚ ਜ਼ਖਮੀ

RNI NEWS :- ਹਥਿਆਰਬੰਦ ਵਿਅਕਤੀਆਂ ਵੱਲੋਂਇੱਕ ਡੇਰੇ ਤੇ ਹਮਲਾ ਕਰਕੇ ਇੱਕ ਔਰਤ ਸਮੇਤ ਦੋ ਕਤਲ ਅਤੇ ਪੰਜ-ਛੇ ਵਿਅਕਤੀ ਗੰਭੀਰ ਰੂਪ ਚ ਜ਼ਖਮੀ

ਜਲੰਧਰ :-  ਜਸਵਿੰਦਰ ਬੱਲ

ਅੱਜ ਤੜਕਸਾਰ 10,15 ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵੱਲੋਂ ਜਲੰਧਰ ਦੇ ਪਿੰਡ ਸਰਮਸਤਪੁਰ ਵਿਖੇ ਨੈਸ਼ਨਲ ਹਾਈਵੇ ਤੇ ਪੈਟਰੋਲ ਪੰਪ ਦੇ ਨਜ਼ਦੀਕ ਇੱਕ ਡੇਰੇ ਤੇ ਹਮਲਾ ਕਰਕੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ ਕਤਲ ਕਰ ਦਿੱਤਾ ਗਿਆ ਅਤੇ ਪੰਜ ਛੇ ਹੋਰ ਵਿਅਕਤੀਆਂ ਨੂੰ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਗਿਆ ਜ਼ਖਮੀ ਵਿਅਕਤੀਆਂ ਨੂੰ ਜਲੰਧਰ ਸਿਵਲ ਹਸਪਤਾਲ ਕਾਲਾ ਬੱਕਰਾ ਅਤੇ ਜਲੰਧਰ ਦਾਖਲ ਕਰਵਾਇਆ ਗਿਆ ਹੈ ਘਟਨਾ ਸਥਾਨ ਤੇ ਵੱਡੀ ਗਿਣਤੀ ਵਿਚ ਪੁਲਸ ਅਧਿਕਾਰੀ ਪਹੁੰਚ ਗਏ ਹਨ ਜਲੰਧਰ ਦਿਹਾਤੀ ਪੁਲਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਕਤ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਆਪਸੀ ਰੰਜਿਸ਼ ਜਾਂ ਕਿਸੇ ਹੋਰ ਕਾਰਨ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਅੋਰਤ ਰੇਸ਼ਮਾ ਅਤੇ ਸਾਲਗਿ ਰਾਮ ਸ਼ਿਕਸੈਨਾ ਦੀ ਮੌਤ ਹੋ ਚੁੱਕੀ ਹੈ ਅਤੇ ਬਾਕੀ ਜਖ਼ਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ

Leave a Reply

Your email address will not be published. Required fields are marked *