RNI NEWS-ਹੈਡਮਾਸਟਰ ਰਘਵੀਰ ਸਿੰਘ ਟਰੱਸਟ ਵਲੋਂ ਸਕੂਲੀ ਬੱਚੇ ਸਨਮਾਨਤ ਕੀਤੇ 


RNI NEWS-ਹੈਡਮਾਸਟਰ ਰਘਵੀਰ ਸਿੰਘ ਟਰੱਸਟ ਵਲੋਂ ਸਕੂਲੀ ਬੱਚੇ ਸਨਮਾਨਤ ਕੀਤੇ 

ਜਲੰਧਰ13 ਜਨਵਰੀ (ਜਸਵਿੰਦਰ ਬੱਲ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਲੀਕੇ-ਦੂਹੜੇ ਵਿਖੇ ਹੈਡਮਾਸਟਰ ਰਘਵੀਰ ਸਿੰਘ ਯਾਦਗਾਰੀ ਐਜੂਕੇਸ਼ਨਲ ਟਰੱਸਟ ਵੱਲੋਂ ਸਕੂਲ ਦੇ ਬੱਚਿਆਂ ਦਾ ਸਨਮਾਨ ਕਰਨ ਸੰਬੰਧੀ ਸਲਾਨਾ ਸਮਾਰੋਹ ਪ੍ਰਿੰਸੀਪਲ ਸ੍ਰੀ ਯੋਗੇਸ਼ ਕੁਮਾਰ ਦੀ ਦੇਖ ਰੇਖ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਵੱਲੋਂ ਧਾਰਮਿਕ ਦੇਸ਼ ਭਗਤੀ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਅਤੇ ਸਕਿੱਟਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਵਿਸ਼ੇਸ਼ ਤੌਰ ਤੇ ਟਰੱਸਟ ਦੇ ਚੇਅਰਮੈਨ ਕਰਨਲ ਸੁਖਵੀਰ ਸਿੰਘ, ਉਪ ਚੇਅਰਮੈਨ ਕਰਨਲ ਚਰਨਜੀਤ ਸਿੰਘ, ਸਕੱਤਰ ਸਰਵਨ ਸਿੰਘ ਨੇ ਸ਼ਿਰਕਤ ਕੀਤੀ।ਇਸ ਮੌਕੇ ਹੈਡਮਾਸਟਰ ਰਘਵੀਰ ਸਿੰਘ ਟਰੱਸਟ ਵੱਲੋਂ ਪੜ੍ਹਾਈ ਤੇ ਖੇਡਾਂ ਚ ਮੱਲਾਂ ਮਾਰਨ ਵਾਲੇ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਿੰਸੀਪਲ ਯੋਗੇਸ਼ ਕੁਮਾਰ ਜੀ ਵੱਲੋਂ ਪੜ੍ਹਾਈ ਦੇ ਨੁਕਤੇ ਸਾਂਝੇ ਕੀਤੇ।ਸਰਕਾਰੀ ਪ੍ਰਾਇਮਰੀ ਸਕੂਲ ਦੋਲੀਕੇ, ਦੂਹੜੇ ,ਜੱਫਲ ਝਿੰਗੜ ,ਕਿਸਸ਼ਨਪੁਰ ,ਮਨਸੂਰਪੁਰ ਵਡਾਲਾ ਦੇ ਪੰਜਵੀਂ ਦੇ ਟਾਪਰ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।ਟਰੱਸਟ ਮੈਂਬਰਾ ਵੱਲੋਂ ਸਕੂਲ ਸਮੇਂ ਦੇ ਆਪਣੇ ਤਜਰਬਿਆਂ ਨੂੰ ਸਾਂਝਾ ਕੀਤਾ।ਉਨ੍ਹਾਂ ਨੇ ਕਿਹਾ ਕਿ ਸਰਕਾਰੀ ਪੇਂਡੂ ਸਕੂਲ ਵੀ ਅੰਗਰੇਜ਼ੀ ਮੀਡੀਅਮ ਵਾਲੇ ਨਿੱਜੀ ਸਕੂਲਾਂ ਨਾਲੋਂ ਘੱਟ ਨਹੀਂ ਹਨ ਉਹ ਇਨ੍ਹਾਂ ਸਕੂਲਾਂ ਚ ਹੀ ਪੜ੍ਹਕੇ ਅੱਗੇ ਵਧੇ ਹਨ ।ਉਨ੍ਹਾਂ ਬੱਚਿਆਂ ਨੂੰ ਦੱਸਿਆ ਕਿ ਹੈਡਮਾਸਟਰ ਰਘਵੀਰ ਸਿੰਘ ਜੋ ਇਸ ਸਕੂਲ ਚ ਸੇਵਾ ਕਰਦੇ ਰਹੇ ਹਨ ਉਨ੍ਹਾਂ ਨੇ ਸਕੂਲ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਤੇ ਇਲਾਕੇ ਚ ਸਕੂਲ ਦਾ ਤੇ ਸਕੂਲ ਦੇ ਵਿਦਿਆਰਥੀਆਂ ਦਾ ਪੜ੍ਹਾਈ ਤੇ ਖੇਡਾਂ ਚ ਨਾਮ ਰੋਸ਼ਨ ਕੀਤਾ ਸੀ।ਇਸ ਮੌਕੇ ਤੇ ਸਟੇਜ ਸਕਟੇਰੀ ਦੀ ਭੂਮਿਕਾ ਬਲਵਿੰਦਰ ਕੁਮਾਰ ਨਿਭਾਈ ।ਇਸ ਮੌਕੇ ਪ੍ਰਿੰਸੀਪਲ ਯੋਗੇਸ਼ ਕੁਮਾਰ, ਟੀਚਰ ਸੁਧੀਰ ਕੁਮਾਰ, ਰਕੇਸ਼ ਕੁਮਾਰ, ਦਲਵੀਰ ਸਿੰਘ, ਲੈਬਰ ਸਿੰਘ, ਬਲਵੀਰ ਸਿੰਘ, ਬਲਵਿੰਦਰ ਕੁਮਾਰ, ਅਮਿਤ ਕਲਸੀ, ਸੁਹਿੰਦਰ ਸਿੰਘ, ਮੁਕੀਸ਼ ਕੁਮਾਰ ,ਬੀਨਾ ਰਾਣੀ, ਪਰਵੀਨ, ਸ਼ਾਰਿਕਾ ਸ਼ਰਮਾ, ਰਣਜੀਤ ਕੌਰ ਅਤੇ ਬੱਚਿਆਂ ਦੇ ਮਾਪੇ ਤੇ ਇਲਾਕੇ ਦੇ ਪਤਵੰਤੇ ਹਾਜਰ ਸਨ।

Leave a Reply

Your email address will not be published. Required fields are marked *