RNI NEWS-ਹੰਸ ਰਾਜ ਹੰਸ ਨੇ ਨਰਿੰਦਰ ਭਾਈ ਮੋਦੀ ਦੀ ਤੁਲਣਾ ਸਤਿਗੁਰੂ ਕਬੀਰ ਮਹਾਰਾਜ ਜੀ ਨਾਲ ਕਰਕੇ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ-ਮਲਕੀਤ ਚੁੰਬਰ


RNI NEWS-ਹੰਸ ਰਾਜ ਹੰਸ ਨੇ ਨਰਿੰਦਰ ਭਾਈ ਮੋਦੀ ਦੀ ਤੁਲਣਾ ਸਤਿਗੁਰੂ ਕਬੀਰ ਮਹਾਰਾਜ ਜੀ ਨਾਲ ਕਰਕੇ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ-ਮਲਕੀਤ ਚੁੰਬਰ

ਨਕੋਦਰ 18 ਸਤੰਬਰ-ਸੁਖਵਿੰਦਰ ਸੋਹਲ – ਹੰਸ ਰਾਜ ਹੰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਉਹਨਾਂ ਨੂੰ ਵਧਾਈ ਦਿੰਦਿਆਂ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕਰਦਿਆਂ ਕਿਹਾ ਜਦੋਂ ਭਿਰਸਟਾਚਾਰ ਅਤੇ ਵੰਸ਼ਵਾਦ ਦਾ ਰਾਖਸ਼ਸ਼ ਗਰੀਬ ਜਨਤਾ ਦੇ ਹੱਕਾਂ ਉੱਤੇ ਡਾਕਾ ਮਾਰ ਕੇ ਸਭ ਨਿਗਲ ਜਾਣਾ ਚਾਹੁੰਦਾ ਹੈ ਉਦੋਂ ਨਰਿੰਦਰ ਭਾਈ ਮੋਦੀ ਸਿਆਸੀ ਦਿੱਸਹੱਦੇ ਤੇ ਕਬੀਰ ਜੀ ਵਾਂਗ ਪ੍ਰਗਟ ਹੁੰਦੇ ਹਨ ਜੋ ਜਨਤਕ ਜਿੰਦਗੀ ਚ੍ ਸਦਾਚਾਰ ਦੀ ਚਾਦਰ ਨੂੰ ਉਵੇ ਬੇਦਾਗ ਰੱਖਣ ਵਿੱਚ ਸਫਲ ਹੁੰਦੇ ਹਨ ਹੰਸ ਰਾਜ ਹੰਸ ਨੇ ਘਟੀਆ ਰਾਜਨੀਤੀ ਕਰਦਿਆਂ ਨਰਿੰਦਰ ਮੋਦੀ ਦੀ ਤੁਲਣਾ ਸਤਿਗੁਰੂ ਕਬੀਰ ਮਹਾਰਾਜ ਜੀ ਨਾਲ ਕਰਕੇ ਆਪਣੀ ਘਟੀਆ ਸੋਚ ਦਾ ਪ੍ਰਗਟਾਵਾ ਕੀਤਾ ਹੈ ਲੱਖਾ ਵੇਦੋਸੇ ਲੋਕਾਂ ਦਾ ਕਾਤਲ ਨਰਿੰਦਰ ਮੋਦੀ ਜਿਸ ਦੇ ਰਾਜ ਅੰਦਰ ਲੱਖਾ ਲੋਕਾਂ ਨੇ ਸੜਕਾਂ ਉੱਤੇ ਰੁਲਦੇ ਪੈਰਾ ਵਿੱਚ ਛਾਲੇ ਪੈ ਗਏ ਮਰਨ ਲਈ ਮਜਬੂਰ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਨੂੰ ਸੜਕਾਂ ਉਤੇ ਰੋਲਣ ਵਾਲੇ ਲੋਕਾਂ ਦੇ ਮੂੰਹ ਵਿੱਚੋਂ ਰੋਟੀ ਖੋਹਣ ਵਾਲੇ ਰਾਜ ਘਰਾਣੇ ਵਾਲੇ ਲੋਕਾਂ ਦੀ ਗੱਲ ਸੁਣਨ ਵਾਲੇ ਜਿਸ ਪ੍ਧਾਨ ਮੰਤਰੀ ਤੋਂ ਦੇਸ਼ ਦਾ ਹਰ ਨਾਗਰਿਕ ਦੁੱਖੀ ਹੋਵੇ ਜਿਸ ਦੇ ਰਾਜ ਅੰਦਰ ਜਾਤ ਪਾਤ ਛੂਆ ਛਾਤ ਅੰਧਵਿਸ਼ਵਾਸ ਸਿਖਰਾ ਉੱਤੇ ਹੋਵੈ ਉਸ ਦੀ ਤੁਲਣਾ ਉਸ ਰਹਿਬਰ ਸਤਿਗੁਰੂ ਕਬੀਰ ਮਹਾਰਾਜ ਜੀ ਨਾਲ ਕਰਨਾ ਜਿਹਨਾਂ ਅੰਧਵਿਸ਼ਵਾਸ ਛੂਆ ਛਾਤ ਊਚ ਨੀਚ ਦੇ ਖਿਲਾਫ ਕੰਮ ਕੀਤਾ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਹੰਸ ਰਾਜ ਹੰਸ ਵਰਗਾ ਘਟੀਆ ਸੋਚ ਦਾ ਧਾਰਨੀ ਹੀ ਕਰ ਸਕਦਾ ਹੈ ਅਸੀ ਹੰਸ ਰਾਜ ਹੰਸ ਦੇ ਇਸ ਬਿਆਨ ਦੀ ਨਿਖੇਧੀ ਕਰਦੇ ਹਾਂ ਉਨ੍ਹਾਂ ਨੂੰ ਆਪਣਾ ਇਹ ਬਿਆਨ ਵਾਪਸ ਲੈਣਾ ਚਾਹੀਦਾ ਹੈ ਦੇਸ਼ ਵਾਸੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਮਾਫੀ ਨਹੀਂ ਮੰਗਦਾ ਤਾਂ ਹੰਸ ਰਾਜ ਹੰਸ ਦੇ ਖਿਲਾਫ ਕਨੂੰਨੀ ਕਾਰਵਾਈ ਕਰਵਾਓ ਤੋ ਵੀ ਪਿੱਛੇ ਨਹੀਂ ਹੱਟਾਗੇ ਇਸ ਮੌਕੇ ਉਨ੍ਹਾਂ ਦੇ ਨਾਲ ਡਾਂ ਬਿੱਟੂ ਸਿੱਧਵਾ ,ਵਿਜੈ ਮਡਾਸ, ਰਾਮ ਸਰਪੰਚ ਮਾਉਵਾਲ, ਬੱਬੂ ਬਾਠ, ਸਨਦੀਪ ਨਕੋਦਰ, ਜਗਦੀਸ਼ ਕਲੇਰ, ਹਰਮੇਸ਼ ਬੰਗੜ, ਸਤਪਾਲ ਸਹੋਤਾ, ਹੁਸਨ ਲਾਲ,ਦੇਸ ਰਾਜ ਚਾਹਲ, ਸਤਨਾਮ ਕੰਦੋਲਾ, ਹਾਜ਼ਰ ਸਨ

Leave a Reply

Your email address will not be published. Required fields are marked *