RNI NEWS :- “14 ਸਤੰਬਰ ਚਲੋ ਜਲੰਧਰ ‘ ਹੋ ਰਹੀ ਸੂਬਾਈ ਰੈਲੀ ਵਿੱਚ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਮਿੱਡ ਡੇਅ ਮੀਲ ਵਰਕਰ ਭਾਗ ਲੈਣਗੇ – ਜਸਵਿੰਦਰ ਕੌਰ ਟਾਹਲੀ

RNI NEWS :- “14 ਸਤੰਬਰ ਚਲੋ ਜਲੰਧਰ ‘ ਹੋ ਰਹੀ ਸੂਬਾਈ ਰੈਲੀ ਵਿੱਚ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਮਿੱਡ ਡੇਅ ਮੀਲ ਵਰਕਰ ਭਾਗ ਲੈਣਗੇ – ਜਸਵਿੰਦਰ ਕੌਰ ਟਾਹਲੀ

(ਅਵਤਾਰ ਚੰਦ ਏਰੀਆ ਚੀਫ)

ਮਿਡ ਡੇ ਮੀਲ ਵਰਕਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਜ਼ਿਲ੍ਹਾ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਰੁੜਕਾ ਦੀ ਅਗਵਾ DX ਈ ਹੇਠ ਰੁੜਕਾ ਕਲਾਂ ਵਿਖੇ ਕੀਤੀ ਗਈ ਮੀਟਿੰਗ ਦੇ ਫ਼ੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਸਕੱਤਰ ਸ੍ਰੀਮਤੀ ਜਸਵਿੰਦਰ ਕੌਰ ਟਾਹਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੂਨੀਅਨ ਨਾਲ ਵਾਰ ਵਾਰ ਵਾਦਾ ਕਰਕੇ ਹਾਲੇ ਤੱਕ ਇਨ੍ਹਾਂ ਦੇ ਮਾਣ ਭੱਤੇ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਜਿਸ ਕਾਰਨ ਇਨ੍ਹਾਂ ਵਰਕਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਦੌਰਾਨ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਪਰ ਹਾਲੇ ਤੱਕ ਸਰਕਾਰ ਨੇ ਜਥੇਬੰਦੀ ਨੂੰ ਗੱਲਬਾਤ ਲਈ ਕੋਈ ਵੀ ਸੱਦਾ ਪੱਤਰ ਨਹੀਂ ਭੇਜਿਆ ਜਿਸ ਦੇ ਰੋਸ ਵਜੋਂ ਹੁਣ ਮਿੱਡਡੇ ਮੀਲ ਵਰਕਰ ਜਿੱਥੇ ਆਪਣਾ ਸੰਘਰਸ਼ ਕੱਲੇ ਹੀ ਲੜਨਗੇ ਉੱਥੇ ਨਾਲ ਦੀ ਨਾਲ ਪੀ ਐੱਸ ਐੱਸ ਅੈਫ ਨਾਲ ਮਿਲ ਕੇ ਸਾਂਝਾ ਸੰਘਰਸ਼ ਸ਼ੁਰੂ ਕਰਨਗੇ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ 14 ਸਤੰਬਰ ਚਲੋ ਜਲੰਧਰ ਦੇ ਬੈਨਰ ਹੇਠ ਹੋ ਰਹੀ ਸੂਬਾਈ ਰੈਲੀ ਵਿੱਚ ਜ਼ਿਲ੍ਹਾ ਜਲੰਧਰ ਤੋਂ ਵੱਡੀ ਗਿਣਤੀ ਵਿੱਚ ਮਿੱਡ ਡੇਅ ਮੀਲ ਵਰਕਰ ਭਾਗ ਲੈਣਗੇ ਇਹ ਵਰਕਰ ਨਕੋਦਰ ਸ਼ਾਹਕੋਟ ਨੂਰਮਹਿਲ,ਗੁਰਾਇਆ ਆਦਮਪੁਰ ਭੋਗਪੁਰ ਅਤੇ ਜਲੰਧਰ ਸ਼ਹਿਰ ਤੋਂ ਵੱਡੀ ਗਿਣਤੀ ਵਿੱਚ ਇਸ ਸੂਬਾਈ ਰੈਲੀ ਵਿੱਚ ਭਾਗ ਲੈਣਗੇ ਇਸ ਮੌਕੇ ਮੰਗ ਕੀਤੀ ਗਈ ਕਿ ਇਨ੍ਹਾਂ ਵਰਕਰਾਂ ਨੂੰ ਪੱਕਾ ਕੀਤਾ ਜਾਵੇ ਹਰ ਪੰਦਰਾਂ ਬੱਚਿਆਂ ਪਿੱਛੇ ਇੱਕ ਮਿੱਡ ਡੇਅ ਮੀਲ ਵਰਕਰ ਹੋਰ ਦਿੱਤਾ ਜਾਵੇ ਸਾਲ ਵਿੱਚ ਇਨ੍ਹਾਂ ਵਰਕਰਾਂ ਨੂੰ ਦੋ ਵਰਦੀਆਂ ਦਿੱਤੀਆਂ ਜਾਣ ਪੰਜ ਲੱਖ ਤੱਕ ਦਾ ਬੀਮਾ ਮੁਫ਼ਤ ਕੀਤਾ ਜਾਵੇ ਇਨ੍ਹਾਂ ਵਰਕਰਾਂ ਤੋਂ ਮਿਡ ਡੇ ਮੀਲ ਦੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਜਬਰੀ ਨਾ ਲਿਆ ਜਾਵੇ ਜਦੋਂ ਤੱਕ ਇਹ ਵਰਕਰ ਪੱਕੇ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਨ੍ਹਾਂ ਵਰਕਰਾਂ ਨੂੰ ਪੈਂਤੀ ਸੌ ਰੁਪਏ ਮਹੀਨਾ ਹਰਿਆਣਾ ਪੇਂਡੂ ਵਾਂਗ ਦਿੱਤਾ ਜਾਵੇ ਇਸ ਮੌਕੇ ਬਲਵੀਰ ਕੌਰ ਕਸ਼ਮੀਰ ਕੌਰ,ਢੇਸੀ ਜਸਵਿੰਦਰ ਕੌਰ,ਪ੍ਰਵੀਨ ਕੌਰ,ਵਿੱਦਿਆ,ਸੁਰਿੰਦਰ ਕੌਰ ਮੀਨਾ ਕੁਮਾਰੀ,ਜੋਗਿੰਦਰ ਕੌਰ,ਹਰਜੀਤ ਕੌਰ,ਮਮਤਾ,ਰਮਨਦੀਪ ਕੌਰ ਰਜਨੀ ਬਾਲਾ,ਸੁਰਿੰਦਰ ਕੌਰ,ਪ੍ਰਵੀਨ ਬਾਲਾ,ਸਵੀਟੀ ਤੱਖਰ ਤੋਂ ਇਲਾਵਾ ਭਰਾਤਰੀ ਤੌਰ ਤੇ ਤੀਰਥ ਸਿੰਘ ਬਾਸੀ,ਕੁਲਦੀਪ ਸਿੰਘ ਕੌੜਾ,ਜਸਵੀਰ ਸਿੰਘ ਨਗਰ ਅਤੇ ਕੁਲਦੀਪ ਸਿੰਘ ਵਾਲੀਆ ਹਾਜ਼ਰ ਸਨ

Leave a Reply

Your email address will not be published. Required fields are marked *