RNI NEWS :- 19 ਦੀ ਸੂਬਾਈ ਰੈਲੀ ਵਿੱਚ ਕਾਮੇ ਵੱਧ ਚੱੜ ਕੇ ਸ਼ਾਮਿਲ ਹੋਣਗੇ –ਸੇਖੋਂ

RNI NEWS :- 19 ਦੀ ਸੂਬਾਈ ਰੈਲੀ ਵਿੱਚ ਕਾਮੇ ਵੱਧ ਚੱੜ ਕੇ ਸ਼ਾਮਿਲ ਹੋਣਗੇ –ਸੇਖੋਂ

ਜਲੰਧਰ 8 ਅਕਤੂਬਰ :- (ਜਸਵਿੰਦਰ ਬੱਲ)

ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੀ ਜਲੰਧਰ ਇਕਾਈ ਦੀ ਮੀਟਿੰਗ ਅਮਰੀਕ ਸਿੰਘ ਸੇਖੋਂ ਦੀ ਪ੍ਰਧਾਨਗੀ ਹੇਠ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਵਰਕਸ਼ਾਪ ਡਵੀਜ਼ਨਾਂ ਤੋਂ ਵਰਕਰ ਸਾਥੀਆਂ ਨੇ ਭਾਗ ਲਿਆ । ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਬਾਰੇ ਮੰਗ ਪੱਤਰ ਐਕਸੀਅਨ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ। ਮੰਗ ਪੱਤਰ ਵਿਚ ਮੁੱਖ ਮੰਗਾਂ ਵਰਦੀਆਂ ਦੇ ਪੈਸੇ ਨਗਦ ਦੇਣਾ , ਦਰਜ਼ਾ ਤਿਨ ਦੀਆਂ ਜੀ ਪੀ ਐੱਫ ਦੀਆਂ ਰਿਟਰਨਾਂ ਦੇਣਾ, ਡੀ.ਏ. ਦੀਆਂ ਕਿਸ਼ਤਾਂ ਦੇਣਾ ਤੇ ਉਨ੍ਹਾਂ ਦਾ ਬਕਾਇਆ ਦੇਣਾ , ਸੀਨੀਅਰਤਾਂ ਸੂਚੀਆਂ ਜਾਰੀ ਕਰਨੀਆਂ ਤੇ ਵਰਕਰਜ਼ ਨੂੰ ਨੋਟ ਕਰਾਉਣਾ ਤੇ ਹੋਰ ਮਸਲੇ ਵਿਚਾਰੇ ਗਏ। ਇੱਕ ਮਤਾ ਪਾਸ ਕਰਕੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡੇਰੇਸ਼ਨ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਦੇ ਸਕੂਲ ਦਾ ਰਿਕਾਰਡ ਡੀਈਓ ਐਲੀਮੈਂਟਰੀ ,ਦਿਨੇਸ਼ ਕੁਮਾਰ ਵੱਲੋਂ ਚੁੱਕ ਕੇ ਲਿਆਉਣ ਅਤੇ ਝੂਠੇ ਦੋਸ਼ਾਂ ਦੀ ਦੋਸ਼ ਸੂਚੀ ਜਾਰੀ ਕਰਨ ਦੀ ਨਿਖੇਧੀ ਕੀਤੀ ਗਈ। ਕਥਿਤ ਤੌਰ ਤੇ ਔਰਤ ਅਧਿਆਪਕਾਂ ਦਾ ਇਸ ਅਧਿਕਾਰੀ ਵੱਲੋਂ ਸੋਸ਼ਣ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਇਸ ਅਧਿਕਾਰੀ ਨੂੰ ਤੁਰੰਤ ਸਸਪੈਂਡ ਕਰਨ ਦੀ ਮੰਗ ਕੀਤੀ ਗਈ ।ਇੱਕ ਹੋਰ ਮਤੇ ਰਾਹੀਂ ਹੀ ਜ਼ਿਮਨੀ ਚੋਣ ਦਾਖਾ ਵਿੱਚ ਹੋ ਰਹੀ ਸੁਬਾਈ ਰੈਲੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਗਿਆ । ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵੱਲੋਂ 19 ਦੀ ਸੂਬਾਈ ਰੈਲੀ ਅਤੇ ਝੰਡਾ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ l ਇਸ ਸਮੇਂ ਹੋਰਨਾਂ ਤੋਂ ਇਲਾਵਾ ਪੁਸ਼ਪਿੰਦਰ ਕੁਮਾਰ ਵਿਰਦੀ, ਜਸਵੀਰ ਸਿੰਘ ਨਗਰ ,ਅਕਲ ਚੰਦ ਸਿੰਘ, ਬਲਜੀਤ ਸਿੰਘ ,ਤਰਲੋਕ ਸਿੰਘ, ਤਰਸੇਮ ਮਾਦੋ ਪੂਰੀ, ਸਤਿੰਦਰ ਕੁਮਾਰ, ਹਰੀ ਰਾਮ ,ਸਤਵਿੰਦਰ ਸਿੰਘ, ਅੰਗਰੇਜ ਸਿੰਘ ,ਦਲਬੀਰ ਸਿੰਘ ,ਰਾਮ ਦੱਤ ਤੇ ਹੋਰ ਆਗੂ ਹੋਏ।

Leave a Reply

Your email address will not be published. Required fields are marked *