RNI NEWS :- 20,000 ਰੁ. ਰਿਸ਼ਵਤ ਲੈਣ ਵਾਲੇ ਥਾਣਾ ਸਿਟੀ ਨਕੋਦਰ ਦੇ ASI ਕਸ਼ਮੀਰ ਸਿੰਘ ਨੂੰ 5 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ


RNI NEWS :- 20,000 ਰੁ. ਰਿਸ਼ਵਤ ਲੈਣ ਵਾਲੇ ਥਾਣਾ ਸਿਟੀ ਨਕੋਦਰ ਦੇ ASI ਕਸ਼ਮੀਰ ਸਿੰਘ ਨੂੰ 5 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜੁਰਮਾਨਾ

ਨਕੋਦਰ :- ਗੁਰਮੀਤ ਬਿੱਲਾ ਨਵਾਬ

ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫ਼ੇਅਰ ਸੋਸਾਈਟੀ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਵਲੋਂ ਭਰਿਸ਼ਟਾਚਾਰ ਦੇ ਖਿਲਾਫ਼ ਚਲਾੲੀ ਜਾ ਰਹੀ ਮੁਹੀਮ ਦੇ ਤਹਿਤ ਥਾਣਾ ਨਕੋਦਰ ਸਿਟੀ ਵਿਚ ਤਾੲਿਨਾਤ ASI ਕਸ਼ਮੀਰ ਸਿੰਘ ਨੂੰ ਰੰਗੇ ਹੱਥੀਂ 20,000 ਰੁ. ਰਿਸ਼ਵਤ ਲੈਂਦੇ ਵਿਜੀਲੈਂਸ ਬਿਊਰੋ ਨੇ ਮਿਤੀ 2/05/2017 ਨੂੰ ਗਿ੍ਰਫਤਾਰ ਕੀਤਾ ਸੀ। ਜਿਸ ਉਪਰ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਧਾਰਾ 7,13 CP Act ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਕੇਸ ਵਿੱਚ ਜਾਣਕਾਰੀ ਦਿੰਦੇ ਹੋਏ ਐਡਵੋਕੇਟ ਗੌਰਵ ਨਾਗਰਾਜ ਅਤੇ ਐਡਵੋਕੇਟ ਜਗਦੀਪ ਸਿੰਘ ਰਾਏ ਜੀ ਨੇ ਦੱਸਿਆ ਕਿ ਇਸ ਕੇਸ ਵਿੱਚ ਐਡਵੋਕੇਟ ਜਗਦੀਪ ਸਿੰਘ ਰਾਏ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ASI ਕਸ਼ਮੀਰ ਸਿੰਘ ਨੂੰ ਮਾਣਯੋਗ ਅਦਾਲਤ ਸ੍ਰੀ ਪਰਮਿੰਦਰ ਸਿੰਘ ਗਰੇਵਾਲ ਅਡੀਸ਼ਨਲ ਸੈਸ਼ਨ ਜੱਜ (ਸਪੈਸ਼ਲ ਅਦਾਲਤ) ਵਲੋਂ ਦੋਸ਼ੀ ਕਰਾਰ ਦਿੰਦੇ ਹੋਏ 5 ਸਾਲ ਕੈਦ ਅਤੇ 20,000/ ਰੁਪਏ ਜੁਰਮਾਨਾ ਕੀਤਾ ਹੈ ਅਤੇ ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 6 ਮਹੀਨੇ ਹੋਰ ਕੈਦ ਦੀ ਸਜ਼ਾ ਸੁਣਾਈ ਹੈ ਐਡਵੋਕੇਟ ਗੌਰਵ ਨਾਗਰਾਜ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਪੀਲ ਕੀਤੀ ਹੈ ਅਤੇ ਕਿਹਾ ਕਿ ਸਾਡੀ ਪੂਰੀ ਟੀਮ ਬਿਨਾਂ ਰਿਸ਼ਵਤ ਤੋਂ ਲੋਕਾਂ ਦੇ ਕੰਮ ਕਰਵਾੳੁਣ ਅਤੇ ਲੋਕ ਹਿੱਤਾਂ ਦੀ ਰਾਖੀ ਲੲੀ ਸੰਘਰਸ਼ ਕਰਨ ਵਿਚ ਵਿਸ਼ਵਾਸ਼ ਰੱਖਦੀ ਹੈ ਇਹ ਸੰਸਥਾ ਤੁਹਾਡੀ ਸਭ ਦੀ ਆਪਣੀ ਹੈ ! ਜੇਕਰ ਕਿਸੇ ਵੀ ਸਰਕਾਰੀ ਦਫ਼ਤਰਾਂ ਵਿਚ ਕੋੲੀ ਵੀ ਸਰਕਾਰੀ ਮੁਲਾਜਮ ਕੰਮ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ੳੁਸ ਦਾ ਵਿਰੋਧ ਕਰੋ ਜਾਂ ਸਾਡੇ ਨਾਲ ਸੰਪਰਕ ਕਰੋ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾੲਿਤ ਕਰੋ ਅਤੇ ਹੇਠ ਲਿਖੇ ਨੰ. ਤੇ ਸੰਪਰਕ ਕਰੋ। 180018001000
ਇਸ ਮੌਕੇ ਤੇ ਉਹਨਾਂ ਨੇ ਆਪਣੀ ਕਲੱਬ ਦੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ।
ਹੈਲਪ ਲਾਈਨ ਨੰਬਰ:- 9888284231, 8360146921

Leave a Reply

Your email address will not be published. Required fields are marked *