RNI NEWS-25 ਸਿਤੰਬਰ ਦੇ ਬੰਦ ਨੂੰ ਕਾਮਯਾਬ ਕਰਨ ਲਈ ਕਿਸਾਨ ਆਪਣੀ ਫਸਲ ਅਤੇ ਸਬਜੀ ਮੰਡੀ ਨਾ ਲਿਆਉਣ-ਨਿਜਾਮਪੁਰਾ


RNI NEWS-25 ਸਿਤੰਬਰ ਦੇ ਬੰਦ ਨੂੰ ਕਾਮਯਾਬ ਕਰਨ ਲਈ ਕਿਸਾਨ ਆਪਣੀ ਫਸਲ ਅਤੇ ਸਬਜੀ ਮੰਡੀ ਨਾ ਲਿਆਉਣ-ਨਿਜਾਮਪੁਰਾ

ਜੰਡਿਆਲਾ – ਗੁਰੂ ਕੁਲਜੀਤ ਸਿੰਘ

ਪੰਜਾਬ ਦੀਆਂ ਸ਼ੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਝੰਡੇ ਹੇਠ ਕਿਸਾਨ ਅੰਦੋਲਨ ਲੜਨ ਦੇ ਫੈਸਲੇ ਦਾ ਵਿਆਪਿਕ ਸੁਆਗਤ ਕਰਦਿਆਂ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਵਾਸਤੇ ਕਿਸਾਨ ਆਗੂ ਹਰਜੀਤ ਸਿੰਘ ਅਤੇ ਬਲਦੇਵ ਸਿੰਘ ਦੀ ਅਗਵਾਈ ਹੇਠ ਪਿੰਡ ਨਿਜਾਮ ਪੁਰ ਵਿਖੇ ਆਲ ਇੰਡੀਆ ਕਿਸਾਨ ਸਭਾ ਵੱਲੋਂ ਕਿਸਾਨਾਂ ਦੀ ਇਕੱਤਰਤਾ ਕੀਤੀ ਗਈ ਜਿਸ ਨੂੰ ਕਿਸਾਨ ਆਗੂ ਕਾ. ਲੱਖਬੀਰ ਸਿੰਘ ਅਤੇ ਸਬਜੀ ਉੱਤਪਾਦਿਕ ਕਿਸਾਨ ਜਥੇਬੰਦੀ ਦੇ ਆਗੂ ਭੁਪਿੰਦਰ ਸਿੰਘ ਤੀਰਥਪੁਰਾ ਨੇ ਸਬੋਧਨ ਕੀਤਾ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਉਹ ਪਾਰਲੀਮੈਂਟ ਵਿੱਚ ਆਪਣੇ ਬਹੁਮਤ ਦੇ ਜੋਰ ਉੱਪਰ ਕਿਸਾਨ ਵਿਰੋਧੀ ਕਾਲੇ ਕਨੂੰਨ ਪਾਸ ਕਰਕੇ ਡੰਡੇ ਦੇ ਜੋਰ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਖੇਤੀਬਾੜੀ ਵਿੱਚ ਪ੍ਰਈਵੇਟ ਘਰਾਣਿਆਂ ਨੂੰ ਅਨਾਜ ਖ੍ਰੀਦਣ ਦੀ ਖੁੱਲ ਦੇ ਕਿ ਕੇਂਦਰ ਸਰਕਾਰ ਮੰਡੀਕਰਣ ਖਤਮ ਕਰਨਾ ਚਾਹੁੰਦੀ ਹੈ ਪੰਜਾਬ ਅੰਦਰ ਮੰਡੀਕਰਣ ਖਤਮ ਹੋਣ ਨਾਲ ਜਿਥੇ 3500 ਦੇ ਕਰੀਬ ਮੰਡੀਆਂ ਬੰਦ ਹੋਣਗੀਆਂ ਉਥੇ ਇਸ ਕਿੱਤੇ ਨਾਲ ਜੁੜੇ ਵਪਾਰੀ,ਆੜਤੀਏ ਅਤੇ ਪੱਲੇਦਾਰ ਵੀ ਆਪਣੇ ਕਾਰੋਬਾਰ ਤੋਂ ਹੱਥ ਧੋ ਬੈਠਣਗੇ ਕਿਸਾਨ ਆਗੂਆਂ ਨੇ ਅਕਾਲੀ ਦਲ ( ਬਾਦਲ) ਦੇ ਦੋਗਲੇ ਕਿਰਦਾਰ ਜੋਰਦਾਰ ਅਲੋਚਨਾ ਕੀਤੀ ਮੀਟਿੰਗ ਅੰਦਰ ਪੰਜਾਬ ਦੇ ਸਾਰੇ ਵਰਗਾਂ ਨੂੰ ਅਪੀਲ ਕੀਤੀ ਗਈ ਕਿ ਉਹ 25 ਸਤੰਬਰ ਨੂੰ ਮਕੁੰਮਲ ਬੰਦ ਕਰਨ ਅਤੇ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਦੀ ਹਿਮਾਇਤ ਕਰਨ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਬੰਦ ਨੂੰ ਪੂਰਨ ਕਾਮਯਾਬ ਕਰਨ ਲਈ ਕਿਸਾਨ ਉਸ ਦਿਨ ਮੰਡੀਆਂ ਅੰਦਰ ਆਪਣੀ ਜਿਣਸ ਅਤੇ ਸਬਜੀ ਮੰਡੀ ਵਿੱਚ ਸਬਜੀਆਂ ਆਦਿ ਨਾ ਲੈ ਕੇ ਜਾਣ

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ,ਜਸਬੀਰ ਸਿੰਘ ਰਣਬੀਰ ਸਿੰਘ,ਪਲਵਿੰਦਰ,ਸਿੰਘ,ਦਲਬੀਰ ਸਿੰਘ,ਰਣਜੀਤ ਸਿੰਘ, ਬਲਵਿੰਦਰ ਸਿੰਘ,ਗੁਰਜੀਤ ਸਿੰਘ,ਹਰਜੀਤ,ਅਜੀਤ ਸਿੰਘ,ਸੁਖਦੇਵ ਸਿੰਘ,ਸੁਖਜਿੰਦਰ ਸਿੰਘ,ਸੁਖਦੇਵ ਸਿੰਘ,ਹਰਪ੍ਰੀਤ ਸਿੰਘ,ਅਮਨ ਦੀਪ ਸਿੰਘ, ਲੱਖਵਿੰਦਰ ਸਿੰਘਦਲਜੀਤ ਸਿੰਘ ,ਰਾਜਭੁਪਿੰਦਰ ਸਿੰਘ ਆਦਿ ਹਾਜਰ ਸਨ

Leave a Reply

Your email address will not be published. Required fields are marked *