RNI NEWS-25 ਸਿਤੰਬਰ ਨੂੰ ਪੰਜਾਬ ਬੰਦ ਕਾਮਯਾਬ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ ਪਿੰਡ ਧਾਰੜ ਵਿੱਖੇ ਕੀਤੀ ਮੀਟਿੰਗ


RNI NEWS-25 ਸਿਤੰਬਰ ਨੂੰ ਪੰਜਾਬ ਬੰਦ ਕਾਮਯਾਬ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ ਪਿੰਡ ਧਾਰੜ ਵਿੱਖੇ ਕੀਤੀ ਮੀਟਿੰਗ

ਜੰਡਿਆਲਾ ਗੁਰੂ ਕੁਲਜੀਤ ਸਿੰਘ

ਅੱਜ ਪੰਜਾਬ ਦੀਆਂ ਸ਼ੰਘਰਸ਼ ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ 25 ਸਤੰਬਰ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਪਿੰਡ ਧਾਰੜ ਵਿਖੇ ਕਾ, ਪਿਆਰਾ ਸਿੰਘ,ਕੰਵਲਜੀਤ ਸਿੰਘ ਅਤੇ ਹਰਿੰਦਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਮੀਟਿੰਗ ਕੀਤੀ ਗਈ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਅਤੇ ਮਜ਼ਦੂਰ ਆਗੂਆਂ ਕਾ, ਗੁਰਨਾਮ ਸਿੰਘ ਦਾਊਦ ,ਦਿਹਾਤੀ ਮਜਦੂਰ ਸਭਾ, ਕਿਸਾਨ ਸ਼ੰਘਰਸ਼ ਕਮੇਟੀ ਦੇ ਦਿਆਲ ਸਿੰਘ ਮੀਆਂ ਵਿੰਡ, ਜਮਹੂਰੀ ਕਿਸਾਨ ਸਭਾ ਦੇ ਗੁਰਮੇਜ ਸਿੰਘ ਤਿੰਮੋਵਾਲ,ਆਲ ਇੰਡੀਆ ਕਿਸਾਨ ਸਭਾ ਦੇ ਕਾ,ਲੱਖਬੀਰ ਸਿੰਘ ਨਿਜਾਮਪੁਰ,ਸਬਜੀ ਉੱਤਪਾਦਿਕ ਕਿਸਾਨ ਸਗੰਠਨ ਦੇ ਭੁਪਿੰਦਰ ਸਿੰਘ ਤੀਰਥ ਪੁਰਾ ਨੇ ਕੇਂਦਰ ਸਰਕਾਰ ਵੱਲੋਂ ਕੱਲ ਪਾਸ ਕੀਤੇ ਬਿੱਲਾਂ ਨੂੰ ਪੰਜਾਬ ਦੀ ਕਿਸਾਨੀ ਦੇ ਮੌਤ ਦੇ ਵਰੰਟ ਦੱਸਿਆ ਇਹਨਾਂ ਕਨੂੰਨਾਂ ਨੂੰ ਵਾਪਿਸ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੇ ਸਮੂਹ ਲੋਕਾਂ ਨੂੰ ਪੰਜਾਬ ਬੰਦ ਨੂੰ ਕਾਮਯਾਬ ਕਰਨ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਇਹਨਾਂ ਕਾਲੇ ਕਨੂੰਨਾਂ ਨੇ ਜਿਥੇ ਕਿਸਾਨੀ ਨੂੰ ਬਰਬਾਦ ਕਰਨਾ ਹੈ ਉਥੇ ਪੰਜਾਬ ਦੀ ਸਮੁੱਚੀ ਅਰਥ ਵਿਵਸਥਾ ਦੀਆਂ ਚੂਲਾਂ ਹਿਲਾ ਕਿ ਰੱਖ ਦੇਵੇਗਾ ਖੇਤੀ ਨਾਲ ਸਬੰਧਤ ਵੱਖ ਵੱਖ ਵਰਗਾਂ ਖਾਸ ਕਰਕੇ ਆੜਤੀਆਂ ਪੱਲੇਦਾਰਾ ਅਤੇ ਮਜ਼ਦੂਰ ਵਰਗ ਦਾ ਕਾਰੋਬਾਰ ਖਤਮ ਹੋ ਜਾਵੇਗਾ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਬੁਟਾਰੀ,ਬਲਵੰਤ ਸਿੰਘ ਪਰਮਜੀਤ ਸਿੰਘ,ਸੁਖਦੇਵ ਸਿੰਘ ਗਗਨਦੀਪ ਸਿੰਘ,ਹਰਦਿਆਲ ਸਿੰਘ, ਸਾਹਿਬ ਸਿੰਘ ,ਰਾਜਬੀਰ ਸਿੰਘ,ਰਣਜੀਤ ਸਿੰਘ, ਡਾ,ਕੁਲਦੀਪ ਸਿੰਘ,ਹਰਜਿੰਦਰ ਸਿੰਘ ਆਦਿ ਹਾਜਿਰ ਸਨ।

Leave a Reply

Your email address will not be published. Required fields are marked *