RNI NEWS-28 ਅਕਤੂਬਰ ਨੂੰ ਜਲੰਧਰ ਵਿਖੇ ਰੱਖੇ ਗੲੇ ਰੋਸ ਪ੍ਰਦਰਸ਼ਨ ਚ੍ ਸਾਥੀਅਾਂ ਨੂੰ ਹੁੰਮ-ਹੁੰਮਾ ਕੇ ਪਹੁੁੰਚਣ ਦੀ ਅਪੀਲ – ਮਲਕੀਤ ਚੁੰਬਰ


RNI NEWS-28 ਅਕਤੂਬਰ ਨੂੰ ਜਲੰਧਰ ਵਿਖੇ ਰੱਖੇ ਗੲੇ ਰੋਸ ਪ੍ਰਦਰਸ਼ਨ ਚ੍ ਸਾਥੀਅਾਂ ਨੂੰ ਹੁੰਮ-ਹੁੰਮਾ ਕੇ ਪਹੁੁੰਚਣ ਦੀ ਅਪੀਲ – ਮਲਕੀਤ ਚੁੰਬਰ

ਨਕੋਦਰ 17 ਅਕਤੂਬਰ ਸੁਖਵਿੰਦਰ ਸੋਹਲ/ਡਾ.ਓੁਮ ਪ੍ਰਕਾਸ਼

ਬਹੁਜਨ ਸਮਾਜ ਪਾਰਟੀ ਹਲਕਾ ਨਕੋਦਰ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨਿਧੜਕ ਜਰਨੈਲ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਪਾਰਟੀ ਲਈ ਕੀਤੀ ਮਿਹਨਤ ਰੰਗ ਲਿਆਉਣ ਲੱਗੀ ਹੈ ਅੱਜ ਪੰਜਾਬ ਅੰਦਰ ਹਰ ਮੁੱਦੇ ਨੂੰ ਲੈ ਕੇ ਸਰਕਾਰਾਂ ਨੂੰ ਘੇਰਨ ਦੀ ਤਿਆਰੀ ਰਣਨੀਤੀ ਦੇ ਤਹਿਤ ਪੰਜਾਬ ਦੇ ਕੋਨੇ-ਕੋਨੇ ਵਿੱਚ ਨੀਲਾ ਨੀਲਾ ਨਜ਼ਰ ਆਉਣ ਲੱਗ ਪਿਆ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਮਿਹਨਤ ਰੰਗ ਲਿਆੳਦੀ ਦੇਖ ਬੀ ਜੇ ਪੀ, ਅਕਾਲੀ, ਕਾਂਗਰਸ ਦੇ ਲੀਡਰਾਂ ਨੂੰ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਲੋਕਾਂ ਨੂੰ ਨਜ਼ਰ ਨਹੀਂ ਸੀ ਆਉਦੇ ਅੱਜ ਸੜਕਾਂ ਉੱਤੇ ਘੁੰਮਦੇ ਨਜ਼ਰ ਆ ਰਹੇ ਹਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਸੰਘਰਸ ਕਰੋ ਹਮ ਤੁਮਹਾਰੇ ਕਾਂਸੀ ਰਾਮ ਦਿਆਂ ਬੱਬਰ ਸੇ਼ਰਾ ਰਹਿਣ ਨਹੀ ਦੇਣਾ ਦੁਸ਼ਮਣ ਤੇਰਾ ਗੜੀ ਸਾਹਿਬ ਦੇ ਹਰ ਹੁਕਮ ਨੂੰ ਮੰਨਦੇ ਹੋਏ 2022 ਵਿੱਚ ਪੰਜਾਬ ਅੰਦਰ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣ ਲਈ ਉਹ ਹਰ ਕਦਮ ਚੁੱਕਾਗੇ ਜੋ ਪਾਰਟੀ ਦੀ ਚੜ੍ਹਦੀ ਕਲਾ ਲਈ ਸਹੀ ਹੋਵੇਗਾ ਸ. ਜਸਵੀਰ ਸਿੰਘ ਗੜ੍ਹੀ ਜੀ ਵੱਲੋਂ 28 ਅਕਤੂਬਰ ਨੂੰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਰੱਖਿਆ ਗਿਆ ਹੈ ਜਿਸ ਵਿੱਚ ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਨਕੋਦਰ ਦੇ ਸਾਰੇ ਵਰਕਰਾਂ ਸਾਥੀਆਂ ਨੂੰ ਅਪੀਲ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਪਹੁੰਚਣ ਅਤੇ ਆਪਣੇ ਨਿਧੜਕ ਜੋਧੇ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਵੱਲੋਂ ਓੁਲੀਕੇ ਸੰਘਰਸ਼ ਨੂੰ ਕਾਮਯਾਬ ਕਰੀਏ ਰਾਜ ਭਾਗ ਦੇ ਹਿੱਸੇਦਾਰ ਬਣਨ ਲਈ ਯੋਗਦਾਨ ਪਾਈਏ ਸਾਹਿਬ ਸ੍ਰੀ ਕਾਂਸੀ ਰਾਮ ਜੀ ਦੇ ਮਿਸ਼ਨ ਨੂੰ ਮੰਜਲ ਤੱਕ ਪਹੁੰਚਣ ਲਈ ਉਨ੍ਹਾਂ ਦਾ ਸਾਥ ਦੇਈਏ

Leave a Reply

Your email address will not be published. Required fields are marked *