RNI NEWS-Chief bank manager commits suicide in Raja Garden,ਰਾਜਾ ਗਾਰਡਨ ਵਿਚ ਚੀਫ ਬੈਂਕ ਮੈਨੇਜਰ ਨੇ ਕੀਤੀ ਆਤਮ-ਹੱਤਿਆ


RNI NEWS-ਰਾਜਾ ਗਾਰਡਨ ਵਿਚ ਚੀਫ ਬੈਂਕ ਮੈਨੇਜਰ ਨੇ ਕੀਤੀ ਆਤਮ-ਹੱਤਿਆ

ਜਲੰਧਰ 21 ਮਈ ਜਸਵਿੰਦਰ ਬਲ

ਮਿੱਠਾਪੁਰ ਸਥਿਤ ਨਿਉ ਰਾਜਾ ਗਾਰਡਨ ਵਿਚ ਰਹਿਣ ਵਾਲੇ ਕੇਨਰਾ ਬੈਂਕ ਦੇ ਚੀਫ ਮੈਨੇਜਰ ਨੇ ਪੱਖੇ ਨਾਲ ਫਾਹਾ ਲੈਕੇ ਆਤਮ ਕਰ ਲਈ ਹੈ।ਮਿਰਤਕ ਦੀ ਪਹਿਚਾਣ 43 ਸਾਲਾ ਗੁਰਪਾਲ ਸਿੰਘ ਦੇ ਤੌਰ ਤੇ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਡਵੀਜ਼ਨ ਸੱਤ ਦੀ ਪੁਲਿਸ ਨੇ ਮਿਰਤਕ ਦੀ ਪਤਨੀ ਪ੍ਰੀਤੀ ਦੇ ਬਿਆਨਾਂ ਤੇ ਧਾਰਾ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਖੇ ਭੇਜ ਦਿੱਤਾ ਗਿਆ।ਮਿਰਤਕ ਦੀ ਪਤਨੀ ਪ੍ਰੀਤੀ ਨੇ ਦੱਸਿਆ ਕਿ ਉਸਦਾ ਪਤੀ ਫਗਵਾੜਾ ਵਿਖੇ ਕੇਨਰਾ ਬੈਂਕ ਵਿੱਚ ਬਤੌਰ ਚੀਫ ਮੈਨੇਜਰ ਕੰਮ ਕਰਦਾ ਸੀ। ਉਹ ਆਪਣੇ ਪੁਤਰਾਂ ਨਾਲ ਸ਼ਹਿਰ ਤੋਂ ਬਾਹਰ ਕਿਸੇ ਸਮਾਗਮ ਚ ਗੲੀ ਸੀ। ਜਦੋਂ ਉਹ ਘਰ ਵਾਪਿਸ ਆਏ ਤਾਂ ਉਨ੍ਹਾਂ ਦੇ ਪਤੀ ਨੇ ਆਤਮ ਹੱਤਿਆਂ ਕਰ ਲਈ ਸੀ। ਉਸਦੇ ਪਤੀ ਨੇ ਇਸ ਤਰ੍ਹਾਂ ਕਿਉਂ ਕੀਤਾ ਇਸ ਵਾਰੇ ਜਾਣਕਾਰੀ ਨਹੀਂ ਹੈ। ਇਸ ਸਬੰਧੀ ੲੇ ਸੀ ਪੀ ਮਾਡਲ ਟਾਊਨ ਧਰਮਪਾਲ ਨੇ ਦੱਸਿਆ ਕਿ ਮਿਰਤਕ ਗੁਰਪਾਲ ਸਿੰਘ ਕੋਲੋਂ ਇੱਕ ਸੂਸਾਇਡ ਨੋਟ ਵੀ ਮਿਲਿਆ ਹੈ ਜਿਸ ਦਾ ਕੲੀ ਪਹਿਲੂਆਂ ਤੋਂ ਜਾਂਚ ਕਰ ਰਹੇ ਹਨ

Leave a Reply

Your email address will not be published. Required fields are marked *