RNI NEWS-Monthly Meeting Of Dona Press Club Malhiyan Kalan On The Occasion Of Diwali Was Presided Over By Surjit Tutt


RNI NEWS-ਦੀਵਾਲੀ ਮੌਕੇ ਦੋਨਾਂ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਸੁਰਜੀਤ ਟੁੱਟ ਦੀ ਪ੍ਰਧਾਨਗੀ ਚ ਹੋੲੀ 

8 ਨਵੰਬਰ ਮੱਲੀਆਂ ਕਲੵਾਂ ਆਗਿਆਕਾਰ ਸਿੰਘ ਔਜਲਾ

ਦੀਵਾਲੀ ਦੇ ਆਗਮਨ ਮੌਕੇ ਤੇ ਦੋਨਾਂ ਇਲਾਕੇ ਦੀ ਸਰਗਰਮ ਪ੍ਰੈਸ ਜਥੇਬੰਦੀ ਦੋਨਾਂ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਸੁਰਜੀਤ ਟੁੱਟ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਕਲੱਬ ਦੇ ਅਹੁਦੇਦਾਰ ਸ਼ਾਮਲ ਹੋਏ ਇਸ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਫੀਲਡ ਵਿੱਚ ਕੰਮ ਕਰਦੇ ਸਮੇਂ ਆ ਰਹੀਆਂ ਦਿੱਕਤਾਂ ਅਤੇ ਕਲੱਬ ਦੀਆਂ ਅਗਲੇਰੀਆਂ ਗਤੀਵਿਧੀਆਂ ਲਈ ਵਿਸ਼ੇਸ਼ ਚਰਚਾ ਕੀਤੀ ਗਈ ਕਲੱਬ ਮੈਂਬਰਾਂ ਵੱਲੋਂ ਦੀਵਾਲੀ ਦੇ ਸ਼ੁੱਭ ਮੁਬਾਰਕ ਮੌਕੇ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਨਿਰਣਾ ਲਿਆ ਗਿਆ ਕਿ ਦੀਵਾਲੀ ਪ੍ਰਦੂਸ਼ਣ ਰਹਿਤ ਮਨਾਈ ਜਾਵੇ ਜਥੇਬੰਦੀ ਵੱਲੋਂ ਸਰਬਸੰਮਤੀ ਨਾਲ ਇਹ ਵੀ ਫ਼ੈਸਲਾ ਲਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਦੇ ਵਿਰੋਧ ਵਿੱਚ ਥੋਪੇ ਗਏ ਕਾਲੇ ਕਾਨੂੰਨਾਂ ਵਿਰੁੱਧ ਜੋ ਕਿਸਾਨਾਂ ਵੱਲੋਂ ਅੰਦੋਲਨ ਜਾਰੀ ਕੀਤਾ ਹੋਇਆ ਹੈ ਉਸ ਵਿਚ ਪ੍ਰੈੱਸ ਕਲੱਬ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਵੱਲੋਂ ਨਕੋਦਰ ਕਾਲਾ ਸੰਘਿਆਂ ਮੁੱਖ ਮਾਰਗ ਜੋ ਕਿ ਬਿਲਕੁਲ ਟੁੱਟਾ ਹੋਇਆ ਸੀ ਉਹ ਨਕੋਦਰ ਤਕ ਮੁਕੰਮਲ ਹੋ ਜਾਣ ਤੇ ਸਮੂਹ ਇਲਾਕੇ ਨੂੰ ਮੁਬਾਰਕਬਾਦ ਦਿੰਦਿਆਂ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਵੀ ਕੀਤਾ ਹੈ ਜਿਨ੍ਹਾਂ ਨੇ ਇਸ ਮਾਰਗ ਨੂੰ ਬਣਾਉਣ ਲਈ ਆਪਣੀਆਂ ਅਣਥੱਕ ਕੋਸ਼ਿਸ਼ਾਂ ਜਾਰੀ ਰੱਖੀਆਂ ਅਤੇ ਪੂਰਨ ਸਹਿਯੋਗ ਦਿੱਤਾ ਕਲੱਬ ਦੇ ਜਨਰਲ ਸਕੱਤਰ ਅਵਤਾਰ ਰਾਣਾ ਨੇ ਕਿਹਾ ਕਿ ਸਮੇਂ ਸਮੇਂ ਤੇ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਨੇ ਇਸ ਸਬੰਧੀ ਆਵਾਜ਼ ਉਠਾਈ ਅਤੇ ਲੋਕਾਂ ਦੇ ਸਹਿਯੋਗ ਨਾਲ ਇਸ ਮੁੱਦੇ ਨੂੰ ਸਰਕਾਰ ਤੱਕ ਪਹੁੰਚਾਇਆ ਤੇ ਅੱਜ ਇਹ ਸੜਕ ਮੁਕੰਮਲ ਹੋ ਚੁੱਕੀ ਹੈ ਜੋ ਕਿ ਇਲਾਕੇ ਲਈ ਬਡ਼ੀ ਖ਼ੁਸ਼ੀ ਵਾਲੀ ਗੱਲ ਹੈ ਇਸ ਸਹਿਯੋਗ ਲਈ ਪ੍ਰੈਸ ਕਲੱਬ ਮੱਲ੍ਹੀਆਂ ਕਲਾਂ ਵੀ ਵਧਾਈ ਦਾ ਪਾਤਰ ਹੈ ਅੱਜ ਇਸ ਸੜਕ ਦੇ ਮੁਕੰਮਲ ਹੋਣ ਨਾਲ ਨਿੱਤ ਦੇ ਆਉਣ ਜਾਣ ਵਾਲੇ ਲੋਕਾਂ ਲਈ ਬੜਾ ਆਸਾਨ ਹੋ ਗਿਆ ਹੈ ਇਸ ਨਾਲ ਜਿੱਥੇ ਸਮੇਂ ਦੀ ਬੱਚਤ ਹੋਵੇਗੀ ਅਤੇ ਗੱਡੀਆਂ ਦੀ ਟੁੱਟ ਭੱਜ ਤੋਂ ਵੀ ਬਚਿਆ ਜਾ ਸਕੇਗਾ  ਇਸ ਮੌਕੇ ਤੇ ਪ੍ਰੈੱਸ ਕਲੱਬ ਵੱਲੋਂ ਕੁੱਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਇਸ ਮੌਕੇ ਤੇ ਸੁਰਜੀਤ ਟੁੱਟ,ਅਵਤਾਰ ਰਾਣਾ,ਮਨਜਿੰਦਰ ਸਿੰਘ ਸੰਧੂ, ਤਰਸੇਮ ਪੁਆਰ,ਹਿੰਮਤ ਸਿੰਘ ਮਠਾੜੂ,ਰਾਜੀਵ ਕੁਮਾਰ,ਅਵਤਾਰ ਚੰਦ ਤੇ ਹੋਰ ਕਲੱਬ ਦੇ ਮੈਂਬਰ ਸ਼ਾਮਲ ਹੋਏ

ਫ਼ੋਟੋ ਕੈਪਸ਼ਨ – ਮੀਟਿੰਗ ਦੌਰਾਨ ਪ੍ਰੈੱਸ ਕਲੱਬ ਮੱਲ੍ਹੀਆਂ ਕਲਾਂ ਦੇ ਅਹੁਦੇਦਾਰ 

Leave a Reply

Your email address will not be published. Required fields are marked *