RNI NEWS-Poster release of song sung by International Singer Sukhwinder Panchi dedicated to Shaheed Azam Sardar Udham Singh’s Martyrdom Day


RNI NEWS-ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ ਵਲੋਂ ਗਾਏ ਗੀਤ ਦਾ ਪੋਸਟਰ ਰਿਲੀਜ਼

ਜਲੰਧਰ – ਸੁਖਵਿੰਦਰ ਸੋਹਲ/ਗੋਰਾ ਢੇਸੀ

ਸ਼ਹੀਦੇ ਆਜ਼ਮ ਸਰਦਾਰ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੰਟਰਨੈਸ਼ਨਲ ਗਾਇਕ ਸੁਖਵਿੰਦਰ ਪੰਛੀ ਵਲੋਂ ਗਾਏ ਸ਼ਹੀਦ ਊਧਮ ਸਿੰਘ ਦੇ ਗੀਤ ਦਾ ਪੋਸਟਰ ਅੱਜ ਹਲਕਾ ਵਿਧਾਇਕ ਨਕੋਦਰ ਸ. ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹਲਕਾ ਵਿਧਾਇਕ ਫਿਲੌਰ ਬਲਦੇਵ ਸਿੰਘ ਖਹਿਰਾ ਵੱਲੋਂ ਸਾਂਝੇ ਤੌਰ ਤੇ ਰਿਲੀਜ਼ ਕੀਤਾ ਗਿਆ ਇਸ ਮੌਕੇ ਤੇ ਸ਼ਾਹੀ ਕੈਨੇਡਾ ਵੱਲੋਂ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਇਸ ਮੌਕੇ ਹਲਕਾ ਵਿਧਾਇਕ ਸਰਦਾਰ ਵਡਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਸੁਖਵਿੰਦਰ ਪੰਛੀ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਹਮੇਸ਼ਾ ਹੀ ਸੱਭਿਆਚਾਰਕ ਅਤੇ ਵਿਰਸੇ ਨਾਲ ਜੁੜੇ ਗੀਤਾਂ ਨੂੰ ਹੀ ਗਾਇਆ ਹੈ ਜਿਸ ਨੂੰ ਪਰਿਵਾਰ ਵਿੱਚ ਬੈਠ ਕੇ ਸੁਣਿਆ ਅਤੇ ਦੇਖਿਆ ਜਾ ਸਕਦਾ ਹੈ ਸੋ ਇਸ ਲਈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਜਿਹੇ ਗੀਤਾਂ ਨੂੰ ਗਾਉਣ ਵਾਲੇ ਕਲਾਕਾਰ ਨੂੰ ਪ੍ਰਮੋਟ ਕੀਤਾ ਜਾ ਸਕੇ ਅਤੇ ਇਸ ਮੌਕੇ ਹਲਕਾ ਵਿਧਾਇਕ ਫਿਲੌਰ ਬਲਦੇਵ ਸਿੰਘ ਖਹਿਰਾ ਵੱਲੋਂ ਵੀ ਸੁਖਵਿੰਦਰ ਪੰਛੀ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਕਿਹਾ ਅਜੋਕੇ ਸਮੇਂ ਦੇ ਵਿੱਚ ਸ਼ਹੀਦ ਊਧਮ ਸਿੰਘ ਦਾ ਗੀਤ ਕਰਨਾ ਇੱਕ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਜਿੱਥੇ ਕਿ ਅੱਜ ਦੀ ਪੀੜ੍ਹੀ ਨੂੰ ਇਨ੍ਹਾਂ ਗੀਤਾਂ ਦੀ ਬਹੁਤ ਸਖ਼ਤ ਜ਼ਰੂਰਤ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਗੀਤ ਚਾਨਣ ਮੁਨਾਰਾ ਸਾਬਿਤ ਹੋ ਸਕਣ ਆਖਿਰ ਵਿੱਚ ਸੁਖਵਿੰਦਰ ਪੰਛੀ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਜਿੱਥੇ ਧੰਨਵਾਦ ਕੀਤਾ ਗਿਆ ਉਥੇ ਨਾਲ ਹੀ ਇਹ ਵਾਅਦਾ ਵੀ ਕੀਤਾ ਗਿਆ ਕਿ ਸੁਖਵਿੰਦਰ ਪੰਛੀ ਹਮੇਸ਼ਾ ਹੀ ਪਰਿਵਾਰ ਵਿੱਚ ਸੁਣਨ ਅਤੇ ਦੇਖਣ ਵਾਲੇ ਗੀਤ ਹੀ ਗਾਏਗਾ

Leave a Reply

Your email address will not be published. Required fields are marked *